ਉੱਤਰ ਪ੍ਰਦੇਸ਼ : ਫੋਮ ਫੈਕਟਰੀ ''ਚ ਲੱਗੀ ਭਿਆਨਕ ਅੱਗ, 4 ਮਜ਼ਦੂਰ ਜਿਊਂਦੇ ਸੜੇ

Thursday, May 11, 2023 - 01:55 PM (IST)

ਉੱਤਰ ਪ੍ਰਦੇਸ਼ : ਫੋਮ ਫੈਕਟਰੀ ''ਚ ਲੱਗੀ ਭਿਆਨਕ ਅੱਗ, 4 ਮਜ਼ਦੂਰ ਜਿਊਂਦੇ ਸੜੇ

ਬਰੇਲੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਰੇਲੀ ਦੇ ਫਰੀਦਪੁਰ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ 'ਚ 4 ਮਜ਼ਦੂਰ ਜਿਊਂਦੇ ਸੜ ਗਏ, ਜਦੋਂ ਕਿ ਕਈ ਗੰਭੀਰ ਰੂਪ ਨਾਲ ਝੁਲਸ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਜ਼ਖ਼ਮੀਆਂ ਦੇ ਉੱਚਿਤ ਇਲਾਜ ਦੇ ਨਿਰਦੇਸ਼ ਦਿੱਤੇ। ਪੁਲਸ ਸੁਪਰਡੈਂਟ ਗ੍ਰਾਮੀਣ ਰਾਜ ਕੁਮਾਰ ਅਗਰਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਲਖਨਊ ਹਾਈਵੇਅ ਸਥਿਤ ਮੈਗੀ ਨਗਲਾ ਨੇੜੇ ਬਰੇਲੀ ਕਾਰੋਬਾਰੀ ਦੀ ਅਸ਼ੋਕ ਫੋਮ ਫੈਕਟਰੀ ਹੈ। ਫੈਕਟਰੀ 'ਚ ਫੋਮ ਦੇ ਗੱਦੇ, ਪਲਾਸਟਿਕ ਫਰਨੀਚਰ ਅਤੇ ਫੋਮ ਨਾਲ ਬਣਿਆ ਸਾਮਾਨ ਤਿਆਰ ਹੁੰਦਾ ਹੈ। ਬੁੱਧਵਾਰ ਸ਼ਾਮ ਫੈਕਟਰੀ 'ਚ ਅੱਗ ਲੱਗ ਗਈ। ਸੁਰੱਖਿਆ ਦ੍ਰਿਸ਼ਟੀ ਨਾਲ ਨੇੜੇ-ਤੇੜੇ ਵਾਸੀਆਂ ਨੂੰ ਹਟਾ ਦਿੱਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਿਸ 'ਚ 2 ਦੀ ਪਛਾਣ ਹੋ ਸਕੀ ਹੈ। ਹੋਰ ਦੀ ਪਛਾਣ ਕੀਤੀ ਜਾ ਰਹੀ ਹੈ। ਮ੍ਰਿਤਕਾਂ 'ਚ 2 ਦੀ ਪਛਾਣ ਅਰਵਿੰਦ ਕੁਮਾਰ ਮਿਸ਼ਰਾ ਅਤੇ ਰਾਕੇਸ਼ ਵਜੋਂ ਹੋ ਸਕੀ ਹੈ। ਹਾਦਸੇ ਦੇ ਸਮੇਂ ਫੈਕਟਰੀ 'ਚ 50 ਕਰਮਚਾਰੀਆਂ ਦੇ ਕੰਮ ਕਰਨ ਦੀ ਗੱਲ ਸਾਹਮਣੇ ਆਈ ਹੈ। ਕਈ ਮਜ਼ਦੂਰ ਅੱਗ ਨਾਲ ਝੁਲਸ ਗਏ। ਦੌੜ ਕੇ ਕਿਵੇਂ ਤਰ੍ਹਾਂ ਉਨ੍ਹਾਂ ਨੇ ਜਾਨ ਬਚਾਈ। ਦੂਜੇ ਪਾਸੇ ਬੱਬਲੂ, ਜਿਤੇਂਦਰ ਅਤੇ ਦੇਸ਼ਰਾਜ ਗੰਭੀਰ ਰੂਪ ਨਾਲ ਝੁਲਸ ਗਏ। ਜਲਦੀ 'ਚ ਫਾਇਰ ਟੀਮ ਨੇ ਉਨ੍ਹਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। 


author

DIsha

Content Editor

Related News