ਹਿਮਾਚਲ ''ਚ ਜੇ.ਸੀ.ਬੀ. ਮਸ਼ੀਨ ਖੱਡ ''ਚ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ

Tuesday, Jan 18, 2022 - 06:03 PM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲ੍ਹੇ ਦੇ ਬੰਜਾਰ ਸਬ ਡਿਵੀਜ਼ਨ ਦੇ ਗ੍ਰੋਹਾ ਪਿੰਡ 'ਚ ਮੰਗਲਵਾਰ ਸਵੇਰੇ ਇਕ ਜੇ.ਸੀ.ਬੀ. ਦੇ ਡੂੰਘੀ ਖੱਡ 'ਚ ਡਿੱਗਣ ਨਾਲ ਲੋਕ ਨਿਰਮਾਣ ਵਿਭਾਗ ਜੇ.ਸੀ.ਬੀ. ਦੇ ਇਕ ਸੰਚਾਲਕ ਸਮੇਤ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਕੁੱਲੂ ਗੁਰਦੇਵ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਬੰਜਾਰ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ।

ਇਕ ਨਿਰਮਾਣ ਸਥਾਨ 'ਤੇ ਜਾਂਦੇ ਸਮੇਂ ਸੰਚਾਲਕਾਂ ਨੇ 5 ਵਿਅਕਤੀਆਂ ਨੂੰ ਲਿਫਟ ਦਿੱਤੀ ਪਰ ਭਾਰੀ ਮਸ਼ੀਨ ਅਚਾਨਕ ਇਕ ਤੰਗ ਰਸਤੇ 'ਚ ਸੰਤੁਲਨ ਗੁਆ ਬੈਠੀ ਅਤੇ 500 ਮੀਟਰ ਦੀ ਖੱਡ 'ਚ ਡਿੱਗ ਗਈ। ਜ਼ਖਮੀਆਂ ਨੂੰ 108 ਐਂਬੂਲੈਂਸ 'ਤੇ ਸਿਵਲ ਹਸਪਤਾਲ ਬੰਜਾਰ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਸਾਰੇ ਕਰਮੀ ਸਵੇਰੇ ਜੇ.ਸੀ.ਬੀ. 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਬੰਜਾਰ ਦੀ ਪਿਆਰਦਾਸੀ (55), ਡਾਬੇ ਰਾਮ (55), ਭੀਮ ਸਿੰਘ (57) ਅਤੇ ਜੇ.ਸੀ.ਬੀ. ਚਾਲਕ ਹੇਮਰਾਜ ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


DIsha

Content Editor

Related News