ਲਾਵਾਰਸ ਹਾਲਤ ''ਚ ਮਿਲੀਆ ਭੈਣਾਂ ਦੀ ਹੁਣ ਯੂਰਪ ''ਚ ਹੋਵੇਗੀ ਪਰਵਰਿਸ਼

01/10/2018 1:30:50 PM

ਮਾਲਟਾ/ਵਿਦਿਸ਼ਾ(ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਦੋਂ ਕਿਸੇ ਦਾ ਬੁਰਾ ਸਮਾਂ ਆਉਂਦਾ ਹੈ ਤਾਂ ਚੰਗਾ ਸਮਾਂ ਵੀ ਆਉਂਦਾ ਹੈ। ਇਸ ਤਰ੍ਹਾਂ ਹੀ ਸਾਲ 2015 ਵਿਚ ਭੋਪਾਲ ਦੇ ਵਿਦਿਸ਼ਾ ਰੇਲਵੇ ਸਟੇਸ਼ਨ 'ਤੇ 2 ਬੱਚੀਆਂ ਲਾਵਾਰਸ ਹਾਲਤ ਵਿਚ ਮਿਲੀਆਂ ਸਨ। ਜਿਨ੍ਹਾਂ ਦਾ ਪਾਲਣ-ਪੋਸ਼ਣ ਹੁਣ ਯੂਰਪ ਦੇ ਮਾਲਟਾ ਦੇਸ਼ ਵਿਚ ਹੋਵੇਗਾ। ਦਰਅਸਲ 5 ਸਾਲ ਦੀ ਨੰਦਨੀ ਅਤੇ 6 ਸਾਲ ਦੀ ਪੂਜਾ ਨੂੰ ਯੂਰਪ ਦੇ ਇਕ ਜੋੜੇ ਨੇ ਗੋਦ ਲਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਬੱਚੀਆਂ ਦਾ ਇੱਥੇ ਵਿਦਿਸ਼ਾ ਦੇ ਇਕ ਐਡਾਪਸ਼ਨ ਸੈਂਟਰ ਵਿਚ ਪਾਲਣ-ਪੋਸ਼ਣ ਹੋ ਰਿਹਾ ਸੀ। ਇਸ ਐਡਾਪਸ਼ਨ ਸੈਂਟਰ ਦੇ ਡਾਇਰੈਕਟਰ ਮੁਤਾਬਕ ਦੇਸ਼ ਦਾ ਇਹ ਦੂਜਾ ਕੇਸ ਹੈ, ਜਿਸ ਵਿਚ ਇਕੱਠੇ ਦੋਵਾਂ ਭੈਣਾਂ ਨੂੰ ਇਕ ਹੀ ਜੋੜੇ ਨੇ ਗੋਦ ਲਿਆ। ਦੱਸਿਆ ਜਾ ਰਿਹਾ ਹੈ ਕਿ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਐਤਵਾਰ ਨੂੰ ਇਹ ਜੋੜਾ ਵਿਦਿਸ਼ਾ ਸ਼ਹਿਰ ਆਇਆ ਅਤੇ ਦੋਵਾਂ ਭੈਣਾਂ ਨੂੰ ਮਿਲਿਆ।
ਦਰਅਸਲ ਇਸ ਜੋੜੇ ਨੇ ਅਦਾਲਤ ਵਿਚ ਦੋਵਾਂ ਬੱਚੀਆਂ ਦੇ ਨਵੇਂ ਨਾਮ ਦੀ ਮੰਗ ਕੀਤੀ ਸੀ। ਅਦਾਲਤ ਦੇ ਫੈਸਲੇ ਮੁਤਾਬਕ ਪੂਜਾ ਦਾ ਨਾਂ ਪਿੱਪਾ ਹੋਵੇਗਾ ਅਤੇ ਨੰਦਨੀ ਦਾ ਨਾਂ ਨੀਨਾ ਰੱਖਿਆ ਜਾਵੇਗਾ। ਇਸ ਐਡਾਪਸ਼ਨ ਸੈਂਟਰ ਦੇ ਡਾਇਰੈਕਟਰ ਨੇ ਦੱਸਿਆ ਕਿ ਪਿਛਲੇ 6 ਮਹੀਨੇ ਤੋਂ ਦੋਵਾਂ ਬੱਚੀਆਂ ਨੂੰ ਅੰਗਰੇਜੀ ਸਿਖਾਈ ਜਾ ਰਹੀ ਹੈ ਤਾਂ ਕਿ ਉਥੇ ਜਾ ਕੇ ਉਨ੍ਹਾਂ ਨੂੰ ਅੰਗਰੇਜੀ ਬੋਲਣ ਵਿਚ ਜ਼ਿਆਦਾ ਪ੍ਰੇਸ਼ਾਨੀ ਨਾ ਹੋਵੇ। ਇਕ ਰਿਪੋਰਟ ਮੁਤਾਬਕ ਇਟਿੰਨੀ ਵਿਲਾ ਨੇ ਦੱਸਿਆ ਕਿ ਸਾਨੂੰ ਦੋਵਾਂ ਨੂੰ ਚੰਗੀ ਤਨਖਾਹ ਮਿਲਦੀ ਹੈ। ਉਨ੍ਹਾਂ ਦੇ ਵਿਆਹ ਤੋਂ ਬਾਅਦ ਦੋਵਾਂ ਦਾ ਕੋਈ ਬੱਚਾ ਨਹੀਂ ਹੋਇਆ। ਅਜਿਹੇ ਵਿਚ ਉਹ ਹਮੇਸ਼ਾਂ ਤੋਂ ਇਕ ਇੰਡੀਅਨ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਸਨ। ਇਸ ਲਈ ਆਨਲਾਈਨ ਜਾਣਕਾਰੀ ਮਿਲਣ ਤੋਂ ਬਾਅਦ ਦੋਵਾਂ ਭੇਣਾ ਨੂੰ ਗੋਦ ਲੈਣ ਦਾ ਫੈਸਲਾ ਲਿਆ। ਮਰੀਅਮ ਜੈਮਿਕ ਨੇ ਕਿਹਾ ਕਿ ਅਸੀਂ ਦੋਵਾਂ ਬੱਚੀਆਂ ਨੂੰ ਪੜ੍ਹਾਈ ਤੋਂ ਇਲਾਵਾ ਡਾਂਸ, ਮਿਊਜ਼ਿਕ ਦੀ ਸਿੱਖਿਆ ਵੀ ਦੇਣਗੇ।


Related News