ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਧੋਖਾਧੜੀ ਦੇ ਦੋਸ਼ 'ਚ ਗ੍ਰਿਫਤਾਰ

10/10/2019 6:13:17 PM

ਨਵੀਂ ਦਿੱਲੀ — ਫਾਰਮਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸ਼ਿਵਿੰਦਰ ਸਿੰਘ 'ਤੇ ਧੋਖਾਧੜੀ ਅਤੇ ਠੱਗੀ ਕਰਨ ਦਾ ਦੋਸ਼ ਹੈ। ਰੇਲੀਗੇਅਰ ਫਿਨਵੇਸਟ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ਿਵਿੰਦਰ ਸਿੰਘ 'ਤੇ 740 ਕਰੋੜ ਰੁਪਏ ਦੇ ਧੋਖਾਧੜੀ ਦਾ ਦੋਸ਼ ਹੈ। ਦੱਸ ਦਈਏ ਕਿ ਪੁਲਸ ਕਥਿਤ ਤੌਰ 'ਤੇ ਸ਼ਿਵਿੰਦਰ ਸਿੰਘ ਦੇ ਵੱਡੇ ਭਰਾ ਮਾਲਵਿੰਦਰ ਸਿੰਘ ਦੀ ਵੀ ਭਾਲ ਕਰ ਰਹੀ ਹੈ, ਜਿਨ੍ਹਾਂ ਨਾਂ ਵੀ ਇਸ ਮਾਮਲੇ 'ਚ ਜੁੜਿਆ ਹੈ।


Inder Prajapati

Content Editor

Related News