ਮੰਦਸੌਰ ਹਿੰਸਾ : ਸਾਬਕਾ ਕਲੈਕਟਰ, ਐਸ.ਪੀ. ਸਮੇਤ ਤਿੰਨ ਅਧਿਕਾਰੀ ਮੁਅੱਤਲ

Thursday, Jun 22, 2017 - 02:59 AM (IST)

ਭੋਪਾਲ— ਮੱਧ ਪ੍ਰਦੇਸ਼ ਦੇ ਕਿਸਾਨ ਅੰਦੋਸਨ ਦੌਰਾਨ ਮੰਦਸੌਰ 'ਚ 6 ਜੂਨ ਨੂੰ ਪੁਲਸ ਫਾਇਰਿੰਗ 'ਚ ਪੰਜ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੂਬਾ ਸਰਕਾਰ ਨੇ ਉਸ ਵੇਲੇ ਦੇ ਜ਼ਿਲਾ ਕਲੈਕਟਰ ਸਵਤੰਤਰ ਕੁਮਾਰ, ਐਸ.ਪੀ. ਓ.ਪੀ. ਤ੍ਰਿਪਾਠੀ ਤੇ ਨਗਰ ਸੀ.ਐਸ.ਪੀ. ਸਾਈ ਕ੍ਰਿਸ਼ਣਾ ਐਸ ਥੋਟਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਦਸੌਰ ਦੇ ਇਨ੍ਹਾਂ ਤਿੰਨ ਅਧਿਕਰੀਆਂ ਦੀ ਮੁਅੱਤਲੀ ਦੇ ਹੁਕਮ ਸੂਬਾ ਸਰਕਾਰ ਨੇ ਬੁੱਧਵਾਰ ਰਾਤ ਜਾਰੀ ਕੀਤੇ ਹਨ। ਹੁਕਮਾਂ 'ਚ ਕਿਹਾ ਗਿਆ ਕਿ ਕਿਸਾਨ ਅੰਦੋਲਨ ਦੌਰਾਨ 6 ਤੇ 7 ਜੂਨ ਨੂੰ ਮੰਦਸੌਰ 'ਚ ਅੰਦੋਲਨ ਨਾਲ ਪੈਦਾ ਹੋਈ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸਹੀ ਨਾ ਰੱਖ ਸਕਣ ਕਾਰਨ ਸੂਬਾ ਪ੍ਰਸ਼ਾਸਨ ਵੱਲੋਂ ਸਿੰਘ, ਤ੍ਰਿਪਾਠੀ ਤੇ ਥੋਟਾ ਨੂੰ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ।


Related News