ਜੰਗਬੰਦੀ ਸਮਝੌਤੇ ਤੋਂ ਬਾਅਦ ਬੋਲਿਆ ਵਿਦੇਸ਼ ਮੰਤਰਾਲਾ- ਪਾਕਿ ਨਾਲ ਆਮ ਰਿਸ਼ਤੇ ਚਾਹੁੰਦਾ ਹੈ ਭਾਰਤ
Friday, Feb 26, 2021 - 10:21 PM (IST)
ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਫੌਜ ਵਲੋਂ ਜੰਗਬੰਦੀ ’ਤੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ’ਤੇ ਸਹਿਮਤੀ ਵਿਅਕਤ ਕਰਨ ਦੌਰਾਨ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ, ਪਾਕਿਸਤਾਨ ਦੇ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਰਿਸ਼ਤੇ ਚਾਹੁੰਦਾ ਹੈ ਤੇ ਸ਼ਾਂਤੀਪੂਰਨ ਤਰੀਕੇ ਨਾਲ ਸਾਰੇ ਮੁੱਦਿਆਂ ਨੂੰ ਦੁਵੱਲੇ ਢੰਗ ਨਾਲ ਹੱਲ ਕਰਨ ਲਈ ਵਚਨਵੱਧ ਹੈ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ
ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਹੱਤਵਪੂਰਨ ਮੁੱਦਿਆਂ ’ਤੇ ਸਾਡੇ ਰੁਖ ’ਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ ਮੈਨੂੰ ਇਹ ਦੁਹਰਾਉਣ ਦੀ ਜ਼ਰੂਰਤ ਨਹੀਂ। ਉਨ੍ਹਾਂ ਨੇ ਕਿਹਾ ਕਿ ਭਾਰਤ, ਪਾਕਿਸਤਾਨ ਦੇ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਰਿਸ਼ਤੇ ਚਾਹੁੰਦਾ ਹੈ ਤੇ ਸ਼ਾਂਤੀਪੂਰਣ ਤਰੀਕੇ ਨਾਲ ਸਾਰੇ ਮੁੱਦਿਆਂ ਨੂੰ ਦੁਵੱਲੇ ਢੰਗ ਨਾਲ ਹੱਲ ਕਰਨ ਲਈ ਵਚਨਵੱਧ ਹੈ।
ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਜ਼ (ਡੀ. ਜੀ. ਐੱਮ. ਓ.) ਦੇ ਵਿਚ ਬੈਠਕ ਤੋਂ ਬਾਅਦ ਜਾਰੀ ਇਕ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਕੰਟਰੋਲ ਰੇਖਾ ’ਤੇ ਅਤੇ ਹੋਰ ਖੇਤਰਾਂ ’ਚ ਜੰਗਬੰਦੀ ’ਤੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ’ਤੇ ਸਹਿਮਤੀ ਜਤਾਈ ਹੈ। ਦੋਵਾਂ ਦੇਸ਼ਾਂ ਦੇ ਵਿਚ ਜੰਗਬੰਦੀ ਨੂੰ ਲੈ ਕੇ ਫੈਸਲਾ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।