...ਜਦੋਂ ਮਾਇਆਵਤੀ ਨੂੰ ‘ਫੋਰਬਸ’ ਨੇ ਦੁਨੀਆ ਦੀਆਂ 100 ਤਾਕਤਵਰ ਔਰਤਾਂ ’ਚ ਦਿੱਤੀ ਥਾਂ
Wednesday, Aug 28, 2019 - 12:54 PM (IST)

ਨਵੀਂ ਦਿੱਲੀ (ਭਾਸ਼ਾ)— ਸਾਲ 2019 ਦੇ 8ਵੇਂ ਮਹੀਨੇ ਦਾ 28ਵਾਂ ਦਿਨ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਹਮੇਸ਼ਾ ਯਾਦ ਰਹਿਣ ਵਾਲਾ ਹੈ। ਇਹ ਉਹ ਦਿਨ ਹੈ, ਜਦੋਂ ਦੁਨੀਆ ਦੀ ਸਭ ਤੋਂ ਨਾਮਵਰ ਮੈਗਜ਼ੀਨ ’ਚ ਸ਼ੁਮਾਰ ‘ਫੋਰਬਸ’ ਨੇ ਉਨ੍ਹਾਂ ਨੂੰ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ 2008 ’ਚ ਸ਼ਾਮਲ ਕੀਤਾ ਸੀ। ਦੇਸ਼ ਦੁਨੀਆ ਦੇ ਇਤਿਹਾਸ ’ਚ ਅੱਜ ਦੀ ਤਰੀਕ ’ਚ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦਾ ਲੜੀਵਾਰ ਬਿਓਰਾ ਇਸ ਤਰ੍ਹਾਂ ਹੈ—
1600 : ਮੁਗ਼ਲਾਂ ਨੇ ਅਹਿਮਦਨਗਰ ’ਤੇ ਕਬਜ਼ਾ ਕੀਤਾ।
1845 : ਮਸ਼ਹੂਰ ਮੈਗਜ਼ੀਨ ਸਾਇੰਟਿਫਿਕ ਅਮਰੀਕਨ ਦਾ ਪਹਿਲਾ ਆਡੀਸ਼ਨ ਛਪਿਆ।
1858 : ਉਂਗਲੀਆਂ ਦੇ ਨਿਸ਼ਾਨ ਨੂੰ ਪਛਾਣ ਬਣਾਉਣ ਵਾਲੇ ਬਿ੍ਰਟੇਨ ਦੇ ਵਿਲੀਅਮ ਜੇਮਸ ਹਰਸ਼ੇਲ ਦਾ ਜਨਮ।
1896 : ਮਸ਼ਹੂਰ ਉਰਦੂ ਸ਼ਾਇਰ ਫਿਰਾਕ ਗੋਰਖਪੁਰੀ ਦਾ ਜਨਮ।
1904 : ਕੱਲਕਤਾ ਤੋਂ ਬੈਰਕਪੁਰ ਤਕ ਪਹਿਲੀ ਕਾਰ ਰੈਲੀ ਦਾ ਆਯੋਜਨ।
1914 : ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ।
1916 : ਪਹਿਲੇ ਵਿਸ਼ਵ ਯੁੱਧ ’ਚ ਇਟਲੀ ਨੇ ਜਰਮਨੀ ਵਿਰੁੱਧ ਯੁੱਧ ਦਾ ਐਲਾਨ ਕੀਤਾ।
1922 : ਜਾਪਾਨ, ਸਾਈਬੇਰੀਆ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ’ਤੇ ਸਹਿਮਤ ਹੋਇਆ।
1924 : ਜਾਰਜੀਆ ਵਿਚ ਸੋਵੀਅਤ ਸੰਘ ਵਿਰੁੱਧ ਅਸਫਲ ਵਿਦਰੋਹ ’ਚ ਹਜ਼ਾਰਾਂ ਲੋਕਾਂ ਦੀ ਮੌਤ।
1956 : ਇੰਗਲੈਂਡ ਨੇ ਕ੍ਰਿਕਟ ’ਚ ਆਸਟਰੇਲੀਆ ਨੂੰ ਹਟਾ ਕੇ ਏਸ਼ੇਜ਼ ਲੜੀ ’ਤੇ ਕਬਜ਼ਾ ਕੀਤਾ।
1972 : ਸਾਧਾਰਨ ਬੀਮਾ ਕਾਰੋਬਾਰ ਰਾਸ਼ਟਰੀਕਰਨ ਬਿੱਲ ਪਾਸ।
1984 : ਸੋਵੀਅਤ ਸੰਘ ਨੇ ਭੂਮੀਗਤ ਪਰਮਾਣੂ ਪਰੀਖਣ ਕੀਤਾ।
1986 : ਭਾਗਿਆਸ਼੍ਰੀ ਸਾਠੇ ਸ਼ਤਰੰਜ ’ਚ ਗਰੈਂਡਮਾਸਟਰ ਬਣਨ ਵਾਲੀ ਭਾਰਤੀ ਦੀ ਪਹਿਲੀ ਮਹਿਲਾ ਬਣੀ।
1990 : ਈਰਾਕ ਨੇ ਕੁਵੈਤ ਨੂੰ ਆਪਣਾ 19ਵਾਂ ਸੂਬਾ ਘੋਸ਼ਿਤ ਕੀਤਾ।
1992 : ਸ਼੍ਰੀਲੰਕਾ ਦੇ ਮੁਥੈਯਾ ਮੁਰਲੀਧਰਨ ਨੇ ਆਸਟਰੇਲੀਆ ਵਿਰੁੱਧ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ।
1996 : ਇੰਗਲੈਂਡ ਦੇ ਪਿ੍ਰੰਸ ਚਾਲਰਸ ਅਤੇ ਉਨ੍ਹਾਂ ਦੀ ਪਤਨੀ ਡਾਇਨਾ ਨੇ ਰਸਮੀ ਤੌਰ ’ਤੇ ਤਲਾਕ ਲਿਆ।
1999 : ਮੇਜਰ ਸਮੀਰ ਕੋਤਵਾਲ ਅਸਾਮ ’ਚ ਅੱਤਵਾਦੀਆਂ ਦੇ ਇਕ ਗੁੱਟ ਨਾਲ ਮੁਕਾਬਲੇ ’ਚ ਸ਼ਹੀਦ।
2008 : ਕੌਮਾਂਤਰੀ ਮੈਗਜ਼ੀਨ ਫੋਰਬਸ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ’ਚ ਸ਼ਾਮਲ ਕੀਤਾ।
2018 : ਭਾਰਤ ਦੇ ਮਨਜੀਤ ਸਿੰਘ ਨੇ ਜਕਾਰਤਾ ਏਸ਼ੀਆਈ ਖੇਡਾਂ ਵਿਚ ਪੁਰਸ਼ 800 ਮੀਟਰ ਦੌੜ ’ਚ ਸੋਨ ਤਮਗਾ ਜਿੱਤਿਆ।