ਵਿਆਹ ਲਈ ਲੜਕੀ ਨੇ ਇਸਲਾਮ ਧਰਮ ਛੱਡ ਕੇ ਅਪਣਾਇਆ ਹਿੰਦੂ ਧਰਮ, ਮੰਗੀ ਸੁਰੱਖਿਆ
Sunday, Jun 25, 2017 - 05:00 PM (IST)

ਨੈਨੀਤਾਲ— ਹਾਈਕੋਰਟ ਨੇ ਧਰਮ ਪਰਿਵਰਤਨ ਕਰਕੇ ਵਿਆਹ ਕਰਨ ਵਾਲੀ ਲੜਕੀ ਅਤੇ ਉਸ ਦੇ ਪਤੀ ਸਮੇਤ ਪਰਿਵਾਰ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਲੜਕੀ ਨੇ ਹਿੰਦੂ ਧਰਮ ਨਾਲ ਵਿਆਹ ਕੀਤਾ ਹੈ।
ਹਰਿਦੁਆਰ ਜ਼ਿਲੇ ਦੇ ਬਹਾਦਰਾਬਾਦ ਦੀ ਰਹਿਣ ਵਾਲੀ ਆਰੋਹੀ ਪਤਨੀ ਆਸਿਤ ਗੋਲਾ ਨੇ ਅਦਾਲਤ 'ਚ ਦਿੱਤੇ ਬੇਨਤੀ ਪੱਤਰ 'ਚ ਖੁਦ ਨੂੰ ਬਾਲਿਗ ਦੱਸਿਆ ਹੈ। ਕਿਹਾ ਕਿ ਇਸ ਮਹੀਨੇ 20 ਜੂਨ ਨੂੰ ਉਸ ਨੇ ਹਿੰਦੂ ਧਰਮ ਅਪਣਾਇਆ ਅਤੇ ਆਸਿਤ ਨਾਲ ਹਿੰਦੂ ਰੀਤੀ-ਰਿਵਾਜ਼ ਮੁਤਾਬਕ ਵਿਆਹ ਕੀਤਾ। 21 ਜੂਨ ਨੂੰ ਰਜਿਸਟ੍ਰਾਰ ਲਕਸਰ ਤੋਂ ਵਿਆਹ ਬੇਨਤੀ ਪੱਤਰ ਵੀ ਪ੍ਰਾਪਤ ਕੀਤਾ ਹੈ। ਲੜਕੀ ਮੁਤਾਬਕ ਦੂਜੇ ਧਰਮ 'ਚ ਵਿਆਹ ਕਰਨ ਨਾਲ ਉਸ ਦਾ ਭਰਾ ਸ਼ਾਹਰੁੱਖ ਅਤੇ ਬਿਰਾਦਰੀ ਦੇ ਹੋਰ ਲੋਕ ਉਸ ਨੂੰ ਅਤੇ ਉਸ ਦੇ ਪਤੀ ਨੂੰ ਮਾਰਨ ਦੀ ਨਿਯਤ ਨਾਲ ਤਲਾਸ਼ ਕਰ ਰਹੇ ਹਨ। ਪਤੀ ਦੀ ਜਾਨ ਨੂੰ ਖਤਰਾ ਹੈ। ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਸ਼ਰਦ ਕੁਮਾਰ ਸ਼ਰਮਾ ਨੇ ਮਾਮਲੇ ਨੂੰ ਸੁਣਨ ਤੋਂ ਬਾਅਦ ਹਰਿਦੁਆਰ ਦੇ ਐਸ.ਐਸ.ਪੀ ਨੂੰ ਪਤੀ-ਪਤਨੀ ਅਤੇ ਪਰਿਵਾਰ ਵਾਲਿਆ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ।