ਮਿਲ ਗਿਆ ਕੈਂਸਰ ਦਾ ਇਲਾਜ! ਪਹਿਲੀ ਵਾਰ ਭਾਰਤੀ ਥੈਰੇਪੀ ਨਾਲ ਮਰੀਜ਼ ਕੈਂਸਰ ਮੁਕਤ ਘੋਸ਼ਿਤ

Saturday, Jun 01, 2024 - 06:22 PM (IST)

ਮਿਲ ਗਿਆ ਕੈਂਸਰ ਦਾ ਇਲਾਜ! ਪਹਿਲੀ ਵਾਰ ਭਾਰਤੀ ਥੈਰੇਪੀ ਨਾਲ ਮਰੀਜ਼ ਕੈਂਸਰ ਮੁਕਤ ਘੋਸ਼ਿਤ

ਨੈਸ਼ਨਲ ਡੈਸਕ - ਕੁਝ ਮਹੀਨੇ ਪਹਿਲਾਂ, ਭਾਰਤ ਦੇ ਡਰੱਗ ਰੈਗੂਲੇਟਰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ-ਸੀਡੀਐਸਸੀਓ ਨੇ ਸੀਏਆਰ-ਟੀ ਸੈੱਲ ਥੈਰੇਪੀ ਦੀ ਵਪਾਰਕ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਹ ਥੈਰੇਪੀ ਦਿੱਲੀ ਦੇ ਗੈਸਟ੍ਰੋਐਂਟਰੌਲੋਜਿਸਟ ਕਰਨਲ ਡਾਕਟਰ ਵੀਕੇ ਗੁਪਤਾ ਸਮੇਤ ਬਹੁਤ ਸਾਰੇ ਮਰੀਜ਼ਾਂ ਲਈ ਜੀਵਨ ਰੱਖਿਅਕ ਬਣ ਗਈ ਹੈ। ਡਾ: ਗੁਪਤਾ ਕੋਲ ਭਾਰਤੀ ਫ਼ੌਜ ਵਿਚ ਕੰਮ ਕਰਨ ਦਾ 28 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਇਹ ਥੈਰੇਪੀ ਸਿਰਫ 42 ਲੱਖ ਰੁਪਏ ਦੇ ਕੇ ਹਾਸਿਲ ਕੀਤੀ ਹੈ, ਜਦੋਂ ਕਿ ਵਿਦੇਸ਼ਾਂ ਵਿੱਚ ਅਜਿਹੀ ਥੈਰੇਪੀ ਦੀ ਕੀਮਤ 4 ਕਰੋੜ ਰੁਪਏ ਤੋਂ ਵੱਧ ਹੈ। ਇਸ ਥੈਰੇਪੀ ਨੂੰ ਸਾਲ 2017 ਵਿੱਚ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਘਰ ਦੇ ਬਾਹਰ ਖੜ੍ਹੀ ਕਾਰ 'ਚ ਅਚਾਨਕ ਲੱਗੀ ਅੱਗ, ਜ਼ਿੰਦਾ ਸੜਿਆ 3 ਸਾਲਾ ਮਾਸੂਮ

ਇਹ ਥੈਰੇਪੀ NexCAR19 ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ (IITB), IIT-B ਅਤੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਸਥਾਪਿਤ ਕੰਪਨੀ ImmunoACT ਦੁਆਰਾ ਵਿਕਸਤ ਕੀਤੀ ਗਈ ਹੈ। ਇਹ ਬੀ-ਸੈੱਲ ਕੈਂਸਰਾਂ (ਇੱਕ ਕਿਸਮ ਦਾ ਕੈਂਸਰ ਜੋ ਇਮਿਊਨ ਸਿਸਟਮ ਦੇ ਸੈੱਲਾਂ ਵਿੱਚ ਬਣਦਾ ਹੈ) ਜਿਵੇਂ ਕਿ ਲਿਊਕੇਮੀਆ ਅਤੇ ਲਿਮਫੋਮਾ ਦੇ ਇਲਾਜ 'ਤੇ ਕੇਂਦਰਿਤ ਹੈ।

ਸੀਡੀਐਸਸੀਓ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਥੈਰੇਪੀ ਦੀ ਵਪਾਰਕ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਵਰਤਮਾਨ ਵਿੱਚ ਇਹ ਭਾਰਤ ਦੇ 10 ਸ਼ਹਿਰਾਂ ਵਿੱਚ 30 ਹਸਪਤਾਲਾਂ ਵਿੱਚ ਉਪਲਬਧ ਹੈ। ਇਸ ਦੀ ਮਦਦ ਨਾਲ ਬੀ-ਸੈੱਲ ਕੈਂਸਰ ਤੋਂ ਪੀੜਤ 15 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - ਨਵ-ਵਿਆਹੁਤਾ ਦੀ ਭੇਦਭਰੇ ਹਾਲਾਤ ਚ’ ਮੌਤ, ਲੜਕੀ ਪਰਿਵਾਰ ਨੇ ਕਤਲ ਦੇ ਲਾਏ ਦੋਸ਼

ਬਲੱਡ ਕੈਂਸਰ ਦਾ ਇਲਾਜ
ਬਲੱਡ ਕੈਂਸਰ ਦਾ ਇਲਾਜ ਕਾਇਮੇਰਿਕ ਐਂਟੀਜੇਨ ਰੀਸੈਪਟਰ CAR-T ਸੈੱਲ ਥੈਰੇਪੀ ਨਾਲ ਕੀਤਾ ਜਾਂਦਾ ਹੈ। ਇਸ ਥੈਰੇਪੀ ਦੀ ਵਰਤੋਂ ਗੰਭੀਰ ਕੈਂਸਰਾਂ ਜਿਵੇਂ ਕਿ ਲਿਮਫੋਸਾਈਟਿਕ ਲਿਊਕੇਮੀਆ ਅਤੇ ਬੀ-ਸੈੱਲ ਲਿਮਫੋਮਾ ਦੇ ਇਲਾਜ ਵਿੱਚ ਕੀਤੀ ਜਾਵੇਗੀ। ਐਂਟੀਜੇਨ ਰੀਸੈਪਟਰ (ਸੀਏਆਰ)-ਟੀ ਸੈੱਲ ਥੈਰੇਪੀ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਂਦੀ ਇੱਕ ਉੱਨਤ ਤਕਨੀਕ ਹੈ। ਇਸ ਤਕਨੀਕ ਦੀ ਮਦਦ ਨਾਲ ਮਰੀਜ਼ ਦੇ ਸਰੀਰ 'ਚ ਮੌਜੂਦ ਵਾਈਟ ਬਲੱਡ ਸੈਲ ਦੇ ਟੀ ਸੈੱਲ ਕੱਢੇ ਜਾਂਦੇ ਹਨ। ਇਸ ਤੋਂ ਬਾਅਦ ਟੀ ਸੈੱਲਾਂ ਅਤੇ ਵਾਈਟ ਬਲੱਡ ਸੈਲ ਨੂੰ ਵੱਖ-ਵੱਖ ਕਰਕੇ ਸੋਧ ਕੇ ਮਰੀਜ਼ ਦੇ ਸਰੀਰ 'ਚ ਪਾ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਸਿਰਫ ਇੱਕ ਵਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸਰੀਰ ਵਿੱਚ ਟੀ ਸੈੱਲ ਕੈਂਸਰ ਨਾਲ ਲੜਨ ਅਤੇ ਖ਼ਤਮ ਕਰਨ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ - ਅੱਤਵਾਦੀ ਹਮਲੇ 'ਚ ਮਾਰੇ ਗਏ ਰੋਹਿਤ ਮਸੀਹ ਦਾ ਹੋਇਆ ਅੰਤਿਮ ਸੰਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News