ਕਸ਼ਮੀਰੀ ਨੌਜਵਾਨ ਕੌਮਾਂਤਰੀ ਫੁੱਟਬਾਲ ਟਰਿਕ-ਸ਼ਾਟ ਮੁਕਾਬਲੇ ''ਚ ਰਿਹਾ ਜੇਤੂ, ਲੋਕਾਂ ਨੇ ਕੀਤੀ ਤਾਰੀਫ਼

Sunday, Oct 18, 2020 - 02:51 PM (IST)

ਕਸ਼ਮੀਰੀ ਨੌਜਵਾਨ ਕੌਮਾਂਤਰੀ ਫੁੱਟਬਾਲ ਟਰਿਕ-ਸ਼ਾਟ ਮੁਕਾਬਲੇ ''ਚ ਰਿਹਾ ਜੇਤੂ, ਲੋਕਾਂ ਨੇ ਕੀਤੀ ਤਾਰੀਫ਼

ਜੰਮੂ— ਕਸ਼ਮੀਰੀ ਨੌਜਵਾਨ ਸ਼ਾਹ ਹੁਜ਼ੈਬ ਨੇ ਸਿਰਫ਼ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ ਸ਼ਾਹ ਹੁਜ਼ੈਬ ਦੇ ਫੁੱਟਬਾਲ ਟਰਿਕ-ਸ਼ਾਟਸ ਲਈ ਉਸ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ ਹੁਜ਼ੈਬ ਦੇ ਫੁੱਟਬਾਲ ਟਰਿਕ ਸ਼ਾਟਸ ਨੂੰ ਲੈ ਕੇ ਵਾਹ-ਵਾਹੀ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੇ ਚਰਾਰ-ਸ਼ਰੀਫ ਖੇਤਰ ਦੇ 11 ਜਮਾਤ ਦੇ ਵਿਦਿਆਰਥੀ ਸ਼ਾਹ ਹੁਜ਼ੈਬ, ਕ੍ਰਿਸਟੀਯਾਨੋ ਰੋਨਾਲਡੋ ਫਰੇਗਰੇਂਸ ਵਲੋਂ ਆਯੋਜਿਤ ਇਕ ਕੌਮਾਂਤਰੀ ਫੁੱਟਬਾਲ ਟਰਿਕ ਸ਼ਾਟ ਮੁਕਾਬਲੇ ਵਿਚ ਜੰਮੂ-ਕਸ਼ਮੀਰ ਤੋਂ ਪਹਿਲਾ ਪ੍ਰਤੀਭਾਗੀ ਬਣਿਆ। 

PunjabKesari

ਇਕ ਸਫ਼ਲ ਫੁੱਟਬਾਲ ਟਰਿਕ ਸ਼ਾਟ ਬਣਨ ਦੀ ਖਾਹਿਸ਼ ਵਿਚ ਹੁਜ਼ੈਬ ਨੇ 2016 ਤੋਂ ਖੁਦ ਨੂੰ ਹੋਰ ਨਿਖਾਰਨਾ ਸ਼ੁਰੂ ਕੀਤਾ। ਪਹਿਲਾਂ ਉਹ ਖੇਡਣਾ ਚਾਹੁੰਦਾ ਸੀ ਪਰ ਆਪਣੇ ਚਚੇਰੇ ਭਰਾਵਾਂ ਨਾਲ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੀ ਦਿਲਚਸਪੀ ਇੱਧਰ ਜ਼ਿਆਦਾ ਵਧ ਗਈ। ਹੁਜ਼ੈਬ ਨੇ ਯੂ-ਟਿਊਬ 'ਚ ਵੀਡੀਓ ਵੇਖ-ਵੇਖ ਕੇ ਫੁੱਟਬਾਲ ਦੇ ਨਵੇਂ-ਨਵੇਂ ਟਰਿਕਸ (ਗੁਰ) ਸਿੱਖੇ। ਇਸ ਤੋਂ ਬਾਅਦ ਉਸ ਨੇ ਖ਼ੁਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲ ਹੀ ਵਿਚ ਹੁਜ਼ੈਬ ਨੇ ਕ੍ਰਿਸਟੀਯਾਨੋ ਰੋਨਾਲਡੋ ਦੀ ਫੁੱਟਬਾਲ ਟਰਿਕ ਸ਼ਾਟ ਮੁਕਾਬਲੇ ਵਿਚ ਹਿੱਸਾ ਲਿਆ, ਜਿਸ 'ਚ ਉਹ ਜਿੱਤ ਹਾਸਲ ਕਰ ਕੇ ਆਇਆ ਅਤੇ ਦੇਸ਼ ਦਾ ਨਾਮ ਉੱਚਾ ਕੀਤਾ।


author

cherry

Content Editor

Related News