ਕਰਨਾਲ ਮੋਰਚਾ 'ਚ ਪਹੁੰਚਾਇਆ ਗਿਆ ਖਾਣਾ, ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੇ ਕੀਤੀ ਵਿਵਸਥਾ

Wednesday, Sep 08, 2021 - 12:24 AM (IST)

ਕਰਨਾਲ :  ਕਰਨਾਲ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਨੇ ਹੁਣ ਧਰਨੇ ਦੇ ਰੂਪ ਵਿੱਚ ਉੱਥੇ ਡੇਰਾ ਲਾ ਲਿਆ ਹੈ। ਮੰਗਲਵਾਰ ਨੂੰ ਮਹਾਪੰਚਾਇਤ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਲਈ ਹੁਣ ਭੋਜਨ ਦਾ ਪ੍ਰਬੰਧ ਵੀ ਹੋਣ ਲੱਗਾ। ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਦੇਰ ਰਾਤ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਦੇ ਲਈ ਕਿਸਾਨ ਮੋਰਚਾ ਨੇ ਮਦਦਗਾਰਾਂ ਦਾ ਧੰਨਵਾਦ ਵੀ ਕੀਤਾ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: ਕਰਨਾਲ 'ਚ ਦੇਰ ਰਾਤ ਕਿਸਾਨਾਂ ਵਿਚਾਲੇ ਸਮਝੌਤਾ ਕਰਨ ਪਹੁੰਚਿਆ ਪ੍ਰਸ਼ਾਸਨ, ਡੀ.ਸੀ. ਕਰ ਰਹੇ ਨੇ ਗੱਲਬਾਤ

ਜ਼ਿਕਰਯੋਗ ਹੈ ਕਿ ਦਿਨ ਭਰ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਸੰਘਰਸ਼ ਤੋਂ ਬਾਅਦ ਕਰਨਾਲ ਅਨਾਜ ਮੰਡੀ ਤੋਂ ਕਿਸਾਨਾਂ ਦਾ ਇਕੱਠ ਰਵਾਨਾ ਹੋ ਕੇ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਪਹੁੰਚ ਇੱਥੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਇੱਕ ਪੱਕਾ ਮੋਰਚਾ ਕਰਨਾਲ ਵਿੱਚ ਡਟਿਆ ਰਹੇਗਾ। ਅੱਜ ਕਿਸਾਨਾਂ ਦੇ ਨਾਲ ਸਕੱਤਰੇਤ ਪੁੱਜੇ ਰਾਕੇਸ਼ ਟਿਕੈਤ ਨੇ ਵੀ ਇੱਥੇ ਡੇਰਾ ਪਾਇਆ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News