ਰਾਜਾ ਵੜਿੰਗ ਦੇ ਹੱਕ ''ਚ ਨਿੱਤਰੇ ਸਿਮਰਜੀਤ ਬੈਂਸ, ਵਿਰੋਧੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

Sunday, Jul 05, 2026 - 07:11 PM (IST)

ਰਾਜਾ ਵੜਿੰਗ ਦੇ ਹੱਕ ''ਚ ਨਿੱਤਰੇ ਸਿਮਰਜੀਤ ਬੈਂਸ, ਵਿਰੋਧੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

ਲੁਧਿਆਣਾ (ਜ. ਬ.): ਪੰਜਾਬ ਵਿਚ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਕਾਟੋ ਕਲੇਸ਼ ਵਿਚਾਲੇ ਲੁਧਿਆਣਾ ਵਿਚ ਸੀਨੀਅਰ ਪਾਰਟੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਖੁੱਲ੍ਹ ਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਨਿਤਰੇ ਹਨ। ਉਨ੍ਹਾਂ ਨੇ ਵਿਰੋਧੀਆਂ ਉੱਪਰ ਜੰਮ ਕੇ ਨਿਸ਼ਾਨੇ ਵਿੰਨ੍ਹੇ ਹਨ। 

ਸਥਾਨਕ ਸ਼ਿਮਲਾਪੁਰੀ ਇਲਾਕੇ ਵਿਚ ਇਕ ਪ੍ਰੈੱਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ, ਬੈਂਸ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੜਿੰਗ ਨੇ ਪਾਰਟੀ ਨੂੰ ਮੁੜ ਤੋਂ ਖੜਾ ਕੀਤਾ ਹੈ, ਪਰ ਜਦੋਂ ਹੁਣ ਚੋਣਾਂ ਨੇੜੇ ਆ ਗਈਆਂ ਹਨ, ਤਾਂ ਵਿਰੋਧੀ ਉਨ੍ਹਾਂ ਨੂੰ ਸਾਈਡ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਸਖਤ ਟਿੱਪਣੀ ਕੀਤੀ ਅਤੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਵਿਵਾਦ ਕਾਰਨ ਹੀ ਬਣਾਇਆ ਗਿਆ ਸੀ। ਬੈਂਸ ਨੇ ਪੁੱਛਿਆ ਕਿ ਨਗਰ ਨਿਗਮ ਚੋਣਾਂ ਦੌਰਾਨ ਚੰਨੀ ਕਿੰਨੇ ਕੌਂਸਲਰ ਜਿਤਾ ਸਕੇ ਸਨ।

ਉੱਥੇ ਹੀ, ਕਮਲਜੀਤ ਕੜਵੱਲ ਨਾਲ ਬੈਂਸ ਦਾ ਟਕਰਾਅ ਇਕ ਵਾਰ ਫਿਰ ਤੋਂ ਖੁੱਲ੍ਹ ਕੇ ਸਾਹਮਣੇ ਆਇਆ। ਬੈਂਸ ਨੇ ਬਿਨ੍ਹਾਂ ਕੜਵੱਲ ਦਾ ਨਾਂ ਲਏ ਕਿਹਾ ਕਿ ਵਿਵਾਦ ਵਿਚ ਬੈਂਸ ਨੂੰ ਜ਼ਬਰਦਸਤੀ ਖਿੱਚਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਸ ਨੂੰ ਬਲਾਤਕਾਰੀ ਆਖਣ ਵਾਲੇ ਇਹ ਆਗੂ ਖੁਦ ਸਵਾਲਾਂ ਦੇ ਘੇਰੇ ਵਿਚ ਹਨ। ਬੈਂਸ ਨੇ ਉਕਤ ਆਗੂ ਕੋਲੋਂ ਕਰੀਬ 82 ਲੱਖ ਰੁਪਏ ਦੀ ਲੈਣਦਾਰੀ ਦਾ ਦਾਅਵਾ ਵੀ ਕੀਤਾ। ਬੈਂਸ ਨੇ ਕਿਹਾ ਕਿ ਉਹ ਸਮਾਂ ਆਉਣ ਤੇ ਹੋਰ ਖੁਲਾਸੇ ਸਬੂਤਾਂ ਸਣੇ ਕਰਨਗੇ।


author

Anmol Tagra

Content Editor

Related News