ਦੇਸ਼ ਭਰ ''ਚ ਵਧ ਰਹੇ ਫਲੂ ਦੇ ਮਾਮਲੇ, ਸਰਕਾਰ ਨੇ ਸੂਬਿਆਂ ਨੂੰ ਕੀਤਾ ਅਲਰਟ

Saturday, Mar 18, 2023 - 01:43 PM (IST)

ਦੇਸ਼ ਭਰ ''ਚ ਵਧ ਰਹੇ ਫਲੂ ਦੇ ਮਾਮਲੇ, ਸਰਕਾਰ ਨੇ ਸੂਬਿਆਂ ਨੂੰ ਕੀਤਾ ਅਲਰਟ

ਨਵੀਂ ਦਿੱਲੀ- ਦੇਸ਼ 'ਚ ਸਾਹ ਦੀਆਂ ਬੀਮਾਰੀਆਂ ਦੇ ਮਾਮਲੇ ਵਧਣ ਦੇ ਨਾਲ ਹੀ ਸੂਬਿਆਂ ਨੂੰ ਇਕ ਵਾਰ ਫਿਰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪਿਛਲੇ 4 ਮਹੀਨਿਆਂ ਦੌਰਾਨ ਕੋਰੋਨਾ ਦੇ ਮਾਮਲੇ ਆਪਣੇ ਸਿਖ਼ਰ 'ਤੇ ਪਹੁੰਚ ਗਏ ਹਨ। ਫਰਵਰੀ ਦੇ ਅੰਤ 'ਚ ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ 200 ਤੋਂ ਵੀ ਘੱਟ ਸਨ ਜੋ 16 ਮਾਰਚ ਤੱਕ ਵੱਧ ਕੇ 618 ਹੋ ਗਏ। ਮੰਤਰਾਲਾ ਦੇ ਅੰਕੜਿਆਂ 'ਚ ਅੱਜ ਯਾਨੀ ਸ਼ਨੀਵਾਰ ਨੂੰ 800 ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ ਪਰ ਮੌਤ ਦੇ ਮਾਮਲੇ ਇਕਾਈ 'ਚ ਹੀ। ਘੱਟੋ-ਘੱਟ 5 ਸੂਬਿਆਂ 'ਚ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਸੰਕਰਮਣ ਦਰ ਵੱਧ ਹੈ। 15 ਮਾਰਚ ਨੂੰ ਖ਼ਤਮ ਹੋਏ ਹਫ਼ਤੇ 'ਚ 0.61 ਫੀਸਦੀ ਸੀ। ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ ਅਤੇ ਕਰਨਾਟਕ 'ਚ ਸੰਕਰਮਣ ਦਰ 1.1 ਤੋਂ 2.8 ਫੀਸਦੀ ਦੇ ਦਾਇਰੇ 'ਚ ਸੀ। ਕੇਰਲ ਅਤੇ ਕਰਨਾਟਕ ਸੂਚੀ 'ਚ ਸਭ ਤੋਂ ਉੱਪਰ ਹਨ। 

ਇਸ ਤੋਂ ਇਲਾਵਾ ਦੇਸ਼ ਭਰ 'ਚ ਇੰਫਲੂਐਂਜ਼ਾ ਦੇ ਮਾਮਲੇ ਵੀ ਵਧ ਰਹੇ ਹਨ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਇੰਫਲੂਐਂਜਾ ਦੇ 583 ਮਾਮਲੇ ਦਰਜ ਕੀਤੇ ਗਏ ਯਾਨੀ ਰੋਜ਼ਾਨਾ 9 ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਦੇ ਇੱਥੇ ਇਕ ਹੀ ਤਰ੍ਹਾਂ ਦੀ ਸ਼ਿਕਾਇਤ ਦੇ ਨਾਲ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦਿੱਲੀ ਦੇ ਪ੍ਰਾਈਮਸ ਸੁਪਰ ਸਪੈਸ਼ਏਲਿਟੀ ਹਸਪਤਾਲ ਦੇ ਸਾਹ ਰੋਗ ਮਾਹਿਰ ਅੰਬਰੀਸ਼ ਜੋਸ਼ੀ ਨੇ ਕਿਹਾ,''ਅਸੀਂ ਹਾਲੀਆ ਹਫ਼ਤਿਆਂ ਦੌਰਾਨ ਵਾਇਰਲ ਮਾਮਲਿਆਂ 'ਚ ਕਾਫ਼ੀ ਵਾਧਾ ਦੇਖਿਆ ਹੈ। ਮਾਮਲੇ ਪਿਛਲੇ ਮਹੀਨੇ ਦੇ ਮੁਕਾਬਲੇ 90 ਫੀਸਦੀ ਅਤੇ ਪਿਛਲੇ ਹਫ਼ਤੇ 'ਚ 85 ਫੀਸਦੀ ਵੱਧ ਗਏ ਹਨ। ਰੋਜ਼ਾਨਾ ਇਕ ਹੀ ਵਾਇਰਸ ਨਾਲ ਪੀੜਤ 30 ਤੋਂ 35 ਮਰੀਜ਼ ਆ ਰਹੇ ਨ। ਹਾਲਾਂਕਿ ਇਨ੍ਹਾਂ 'ਚੋਂ ਕੁਝ ਮਾਮਲੇ ਐੱਚ1ਐੱਨ1 ਜਾਂ ਹੋਰ ਸਾਹ ਸੰਬੰਧੀ ਵਾਇਰਸ ਦੇ ਹਨ ਪਰ ਜ਼ਿਆਦਾਤਰ ਮਾਮਲੇ ਐੱਚ3ਐੱਨ2 ਦੇ ਰੂਪ 'ਚ ਸਾਹਮਣੇ ਆ ਰਹੇ ਹਨ।'' ਮੁੰਬਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਫਲੂ ਵਰਗੇ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ 100 ਤੋਂ 150 ਫੀਸਦੀ ਦਾ ਵਾਧਾ ਹੋਇਆ ਹੈ।


author

DIsha

Content Editor

Related News