ਕਸ਼ਮੀਰੀ ਨੌਜਵਾਨ ਨੇ ਰਾਜੌਰੀ 'ਚ ਲਗਾਈ ਆਟਾ ਚੱਕੀ, ਦੂਜਿਆਂ ਲਈ ਬਣਿਆ ਪ੍ਰੇਰਨਾ
Friday, Feb 04, 2022 - 03:13 PM (IST)
ਰਾਜੌਰੀ : ਕਸ਼ਮੀਰੀ ਨੌਜਵਾਨਾਂ ਨੇ ਨੌਜਵਾਨਾਂ ਲਈ ਕੰਮ ਦੇ ਸਾਧਨ ਪੈਦਾ ਕਰਨ ਲਈ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਰਾਜੌਰੀ ਵਿਖੇ ਆਟਾ ਚੱਕੀ ਦੀ ਸਥਾਪਨਾ ਕੀਤੀ ਹੈ। ਸਰਾਨੂ ਪਿੰਡ ਵਿੱਚ ਆਟਾ ਚੱਕੀ ਚਲਾ ਕੇ ਉਸ ਨੇ ਕਈ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਹੈ ਕਿ ਕੰਮ ਕਰਨ ਵਿੱਚ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ।
ਇਸ ਮਿੱਲ ਵਿੱਚ 50 ਦੇ ਕਰੀਬ ਨੌਜਵਾਨ ਕੰਮ ਕਰਦੇ ਹਨ। ਰੋਜ਼ੀ-ਰੋਟੀ ਕਮਾਉਣ ਲਈ ਕਸ਼ਮੀਰੀ ਨੌਜਵਾਨ ਸਭ ਦੇ ਸਾਹਮਣੇ ਪ੍ਰੇਰਨਾ ਸਰੋਤ ਬਣ ਕੇ ਉਭਰਿਆ ਹੈ।
ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਹ ਰਾਜੋਰੀ ਅਤੇ ਪੁੰਛ ਵਿੱਚ ਆਟਾ ਸਪਲਾਈ ਕਰਦਾ ਹੈ। ਕਈ ਬੇਰੁਜ਼ਗਾਰ ਨੌਜਵਾਨਾਂ ਨੂੰ ਉਸ ਨੇ ਆਪਣੇ ਨਾਲ ਕੰਮ 'ਤੇ ਲਗਾਇਆ ਹੈ। ਉਸ ਦੱਸਿਆ ਕਿ ਉਸ ਨਾਲ 50 ਤੋਂ 55 ਨੌਜਵਾਨ ਕੰਮ ਕਰਦੇ ਹਨ। ਉਹ ਕਹਿੰਦਾ ਹੈ ਕਿ ਅਸੀਂ ਦੇਸੀ ਆਟਾ ਸਪਲਾਈ ਕਰਦੇ ਹਾਂ ਅਤੇ ਸਾਡੀ ਵਿਕਰੀ ਚੰਗੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।