ਫਲਾਈਟ ਅਟੈਂਡੈਂਟ ਨੇ ਫਾਰਮਾ ਕੰਪਨੀ ਦੇ ਮੁਖੀ 'ਤੇ ਲਾਏ ਜਿਣਸੀ ਸ਼ੋਸ਼ਣ ਦੇ ਦੋਸ਼, ਬੋਲੀ- ਯਾਤਰਾ ਦੌਰਾਨ ਸਾਰਿਆਂ ਸਾਹਮਣੇ...
Wednesday, Nov 22, 2023 - 03:08 AM (IST)
ਅਹਿਮਦਾਬਾਦ (ਭਾਸ਼ਾ): ਬੁਲਗਾਰੀਆ ਦੀ ਇਕ ਫਲਾਈਟ ਅਟੈਂਡੈਂਟ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਜਿਸ ਵਿਚ ਅਹਿਮਦਾਬਾਦ ਸਥਿਤ ਇਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਵਿਰੁੱਧ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਉਂਦਿਆਂ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਗੁਜਰਾਤ ਦੀ ਇਕ ਹੇਠਲੀ ਅਦਾਲਤ ਨੇ ਬੁਲਗਾਰੀਆਈ ਫਲਾਈਟ ਅਟੈਂਡੈਂਟ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਜਸਟਿਸ ਜੇ ਸੀ ਦੋਸ਼ੀ ਨੇ 13 ਅਕਤੂਬਰ ਨੂੰ ਅਹਿਮਦਾਬਾਦ ਪੁਲਸ ਨੂੰ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰਨ ਤੋਂ ਬਾਅਦ, ਅਦਾਲਤ ਦੀ ਰਜਿਸਟਰੀ ਨੂੰ ਉਕਤ ਮਾਮਲੇ ਦੇ ਰਿਕਾਰਡ ਅਤੇ ਕਾਰਵਾਈਆਂ (ਆਰ. ਐਂਡ ਪੀ.) ਨੂੰ ਇਕੱਠਾ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਐੱਚ.ਡੀ. ਸੁਥਾਰ ਹੁਣ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ 4 ਦਸੰਬਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਵਿਆਹ ਲਈ ਖ਼ਰੀਦੇ ਬੈਗ 'ਚ ਹੀ ਮਿਲੀ ਲਾੜੀ ਦੀ ਲਾਸ਼, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
ਬੁਲਗਾਰੀਆ ਦੀ 27 ਸਾਲਾ ਔਰਤ ਦੀ ਪਟੀਸ਼ਨ ਮੁਤਾਬਕ, ਉਸ ਨੂੰ ਅਗਸਤ 2022 ਵਿਚ ਇਕ ਫਾਰਮਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਫਲਾਈਟ ਅਟੈਂਡੈਂਟ ਅਤੇ ਨਿੱਜੀ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ ਸੀ। ਪੇਸ਼ਕਸ਼ ਸਵੀਕਾਰ ਕਰਨ ਤੋਂ ਬਾਅਦ, ਉਹ ਨਵੰਬਰ 2022 ਵਿਚ ਅਹਿਮਦਾਬਾਦ ਪਹੁੰਚੀ ਅਤੇ ਕੰਪਨੀ ਦੁਆਰਾ ਉਸ ਨੂੰ ਛਰੋੜੀ ਖੇਤਰ ਵਿਚ ਰਿਹਾਇਸ਼ ਪ੍ਰਦਾਨ ਕੀਤੀ ਗਈ। ਔਰਤ ਨੇ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਫਰਵਰੀ 2023 'ਚ ਰਾਜਸਥਾਨ ਦੇ ਦੌਰੇ ਦੌਰਾਨ ਫਾਰਮਾਸਿਊਟੀਕਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਉਸ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਉਸ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਬਾਅਦ ਉਸ ਦੀ ਜੰਮੂ ਫੇਰੀ ਦੌਰਾਨ ਫਾਰਮਾ ਕੰਪਨੀ ਦੇ ਸੀ.ਐੱਮ.ਡੀ ਨੇ ਹੋਰਨਾਂ ਦੀ ਮੌਜੂਦਗੀ ਵਿਚ ਉਸ ਦਾ ਜਿਣਸੀ ਸ਼ੋਸ਼ਣ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8