ਭਿਆਨਕ ਸੜਕ ਹਾਦਸਾ; ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ, 5 ਲੋਕਾਂ ਦੀ ਮੌਤ

Wednesday, Oct 23, 2024 - 10:22 AM (IST)

ਭਿਆਨਕ ਸੜਕ ਹਾਦਸਾ; ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ, 5 ਲੋਕਾਂ ਦੀ ਮੌਤ

ਪਲੱਕੜ- ਕੇਰਲ 'ਚ ਪਲੱਕੜ-ਕੋਝੀਕੋਡ ਨੈਸ਼ਨਲ ਹਾਈਵੇਅ 'ਤੇ ਅਯੱਪੰਕਾਵੂ ਨੇੜੇ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ 11 ਵਜੇ ਵਾਪਰਿਆ। ਦਰਅਸਲ ਪਲੱਕੜ ਵੱਲੋਂ ਆ ਰਹੀ ਕਾਰ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਕਾਰ ਟਰੱਕ ਵਿਚ ਫਸ ਗਈ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੇ. ਕੇ. ਵਿਜੇਸ਼ (35), ਰਮੇਸ਼ (31), ਵਿਸ਼ਨੂੰ (30) ਅਤੇ ਮੁਹੰਮਦ ਅਫਸਲ (17) ਵਜੋਂ ਹੋਈ ਹੈ। ਇਕ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਪੁਲਸ ਮੁਤਾਬਕ ਵਿਜੇਸ਼ ਇਕ ਆਟੋ-ਰਿਕਸ਼ਾ ਚਾਲਕ ਹੈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ 5 ਲੋਕਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੂੰ ਪਲੱਕੜ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਐਮਰਜੈਂਸੀ ਵਾਰਡ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਲਾਸ਼ਾਂ ਨੂੰ ਪਲੱਕੜ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਤੇਜ਼ ਮੀਂਹ ਕਾਰਨ ਕਾਰ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਕੋਇੰਬਟੂਰ ਵੱਲ ਆ ਰਹੇ ਇਕ ਟਰੱਕ ਨਾਲ ਟਕਰਾ ਗਈ।

ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਗੱਡੀ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਇਸ ਹਾਦਸੇ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਪਲੱਕੜ ਵਿਧਾਨ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੁੱਧਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤਾ ਹੈ।


author

Tanu

Content Editor

Related News