ਖਾਣਾ ਬਣਾਉਂਦੇ ਸਮੇਂ ਝੌਂਪੜੀ 'ਚ ਲੱਗੀ ਅੱਗ, 4 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ

Wednesday, Dec 28, 2022 - 10:25 AM (IST)

ਖਾਣਾ ਬਣਾਉਂਦੇ ਸਮੇਂ ਝੌਂਪੜੀ 'ਚ ਲੱਗੀ ਅੱਗ, 4 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ

ਮਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਕੋਪਾਗੰਜ ਖੇਤਰ 'ਚ ਖਾਣਾ ਬਣਾਉਂਦੇ ਸਮੇਂ ਚੁੱਲ੍ਹੇ ਦੀ ਚਿੰਗਾੜੀ ਨਾਲ ਇਕ ਝੌਂਪੜੀ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 5 ਲੋਕ ਜਿਊਂਦੇ ਸੜ ਗਏ। ਜ਼ਿਲ੍ਹਾ ਅਧਿਕਾਰੀ ਅਰੁਣ ਕੁਮਾਰ ਨੇ ਬੁੱਧਵਾਰ ਨੂੰ ਕੋਪਾਗੰਜ ਥਾਣਾ ਖੇਤਰ ਦੇ ਸ਼ਾਹਪੁਰ ਪਿੰਡ 'ਚ ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਇਕ ਝੌਂਪੜੀ 'ਚ ਅੱਗ ਗਈ, ਜਿਸ 'ਚ ਸੜ ਕੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੁੜੀ ਨੇ ਗੱਲ ਕਰਨ ਤੋਂ ਕੀਤਾ ਇਨਕਾਰ, ਦੋਸ਼ੀ ਨੇ 51 ਵਾਰੀ ਪੇਚਕਸ ਨਾਲ ਵਾਰ ਕਰ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਹਾਦਸੇ 'ਚ ਗੁੱਡੀ ਰਾਜਭਰ (34), ਉਸ ਦੇ ਪੁੱਤਰ ਅਭਿਸ਼ੇਕ (12), ਦਿਨੇਸ਼ (10), ਅੰਜੇਸ਼ (6) ਅਤੇ ਉਸ ਦੀ ਭੈਣ ਦੀ ਧੀ ਚਾਂਦਨੀ (14) ਦੀ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਇਹ ਘਟਨਾ ਚੁੱਲ੍ਹੇ ਦੀ ਚਿੰਗਾੜੀ ਨਾਲ ਲੱਗੀ ਅੱਗ ਕਾਰਨ ਹੋਈ ਪ੍ਰਤੀਤ ਹੁੰਦੀ ਹੈ। ਪੀੜਤਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News