ਕੋਰੋਨਾ ਨੇ ਤਬਾਹ ਕੀਤਾ ਪਰਿਵਾਰ, 18 ਦਿਨਾਂ ''ਚ ਪੰਜ ਲੋਕਾਂ ਦੀ ਮੌਤ
Tuesday, May 04, 2021 - 02:16 AM (IST)
ਦੇਵਾਸ - ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿੱਚ ਇੱਕ ਪਰਿਵਾਰ 'ਤੇ ਕੋਰੋਨਾ ਕਹਿਰ ਬਣ ਕੇ ਟੁੱਟ ਗਿਆ ਹੈ। 18 ਦਿਨਾਂ ਦੇ ਅੰਦਰ ਪਰਿਵਾਰ ਪੂਰੀ ਤਰ੍ਹਾਂ ਉਜੜ ਗਿਆ ਹੈ। ਕੋਰੋਨਾ ਨਾਲ ਬੀਤੇ 18 ਦਿਨਾਂ ਵਿੱਚ ਪਰਿਵਾਰ ਦੇ ਚਾਰ ਮੈਬਰਾਂ ਦੀ ਮੌਤ ਹੋ ਗਈ। ਉਥੇ ਹੀ ਘਰ ਦੀ ਇੱਕ ਨੂੰਹ ਨੇ ਸਦਮੇ ਵਿੱਚ ਫ਼ਾਂਸੀ ਲਗਾ ਲਈ। ਉਸ ਤੋਂ ਬਾਅਦ ਪਰਿਵਾਰ ਵਿੱਚ ਸਿਰਫ ਇੱਕ ਬਜ਼ੁਰਗ ਅਤੇ ਮਾਸੂਮ ਬੱਚੇ ਬਚੇ ਹਨ। ਐਤਵਾਰ ਨੂੰ ਪਰਿਵਾਰ ਦੀ ਵੱਡੀ ਨੂੰਹ ਦਾ ਵੀ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- 'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'
ਦਰਅਸਲ, ਦੇਵਾਸ ਦੇ ਮੈਨਾਸ਼ਰੀ ਨਗਰ ਵਿੱਚ ਰਹਿਣ ਵਾਲੇ ਬਾਲਕਿਸ਼ਨ ਗਰਗ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਹ ਅਗਰਵਾਲ ਸਮਾਜ ਦੇਵਾਸ ਦੇ ਪ੍ਰਧਾਨ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਚੰਦਰਕਲਾ ਦੇਵੀ ਦਾ ਦਿਹਾਂਤ ਕੋਰੋਨਾ ਨਾਲ ਹੋਇਆ ਸੀ। 19 ਅਪ੍ਰੈਲ ਨੂੰ ਵੱਡੇ ਬੇਟੇ ਸੰਜੇ ਗਰਗ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ। ਪਰਿਵਾਰ 'ਤੇ ਆਈ ਆਫਤ ਨੂੰ ਘਰ ਦੀ ਛੋਟੀ ਨੂੰਹ ਰੇਖਾ ਗਰਗ ਬਰਦਾਸ਼ਤ ਨਹੀਂ ਕਰ ਸਕੀ। ਉਸ ਨੇ ਵੀ 21 ਅਪ੍ਰੈਲ ਨੂੰ ਸਦਮੇ ਵਿੱਚ ਆਪਣੀ ਜਾਨ ਦੇ ਦਿੱਤੀ। ਉਸ ਤੋਂ ਬਾਅਦ 20 ਅਪ੍ਰੈਲ ਨੂੰ ਛੋਟੇ ਬੇਟੇ ਸਵਪਨੇਸ਼ ਗਰਗ ਦਾ ਵੀ ਕੋਰੋਨਾ ਨਾਲ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਦੋ ਮਹੀਨੇ ਦੇ ਮ੍ਰਿਤਕ ਬੱਚੇ ਨੂੰ ਹਸਪਤਾਲ 'ਚ ਛੱਡ ਗਏ ਮਾਂ-ਬਾਪ, ਕੋਰੋਨਾ ਪਾਜ਼ੇਟਿਵ ਸੀ ਰਿਪੋਰਟ
ਇਸ ਦੌਰਾਨ ਵੱਡੀ ਨੂੰਹ ਰਿਤੂ ਗਰਗ ਵੀ ਕੋਰੋਨਾ ਪਾਜ਼ੇਟਿਵ ਹੋ ਗਈ। ਪਾਜ਼ੇਟਿਵ ਹੋਣ ਤੋਂ ਬਾਅਦ ਇੰਦੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਐਤਵਾਰ ਨੂੰ ਸਿਹਤ ਜ਼ਿਆਦਾ ਵਿਗੜ ਗਈ, ਉਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਿੱਚ ਅੰਤਿਮ ਸਾਹ ਲਈ ਹੈ। ਹੁਣ ਪਰਿਵਾਰ ਵਿੱਚ ਸਿਰਫ ਬਾਲਕਿਸ਼ਨ ਗਰਗ ਅਤੇ ਦੋਨਾਂ ਬੇਟੀਆਂ ਦੇ ਚਾਰ ਛੋਟੇ ਬੱਚੇ ਹੀ ਬਚੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।