ਜੰਮੂ ਕਸ਼ਮੀਰ ਦੇ ਰਾਮਬਨ ''ਚ 5 ''ਓਵਰਗ੍ਰਾਊਂਡ ਵਰਕਰਜ਼'' ਨੂੰ ਹਿਰਾਸਤ ''ਚ ਲਿਆ ਗਿਆ
Thursday, Oct 20, 2022 - 12:52 PM (IST)
ਬਨਿਹਾਲ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਵੀਰਵਾਰ ਨੂੰ ਰਾਸ਼ਟਰ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ ਜਨ ਸੁਰੱਖਿਆ ਕਾਨੂੰਨ ਦੇ ਅਧੀਨ 5 'ਓਵਰਗ੍ਰਾਊਂਡ ਵਰਕਰਜ਼' ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਨੇ 5 ਵਿਅਕਤੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ 'ਡੋਜ਼ਿਅਰ' ਤਿਆਰ ਕੀਤੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਨ੍ਹਾਂ 'ਤੇ ਜਨ ਸੁਰੱਖਿਆ ਐਕਟ ਲਗਾਇਆ ਅਤੇ ਫਿਰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹਿਰਾਸਤ 'ਚ ਲਏ ਗਏ 5 'ਓਵਰਗ੍ਰਾਊਂਡ ਵਰਕਰਜ਼' ਦੀ ਪਛਾਣ ਫਾਗੂ ਡੋਲੀਗਾਮ ਦੇ ਰਹਿਣ ਵਾਲੇ ਨਜ਼ੀਰ ਅਹਿਮਦ ਪਾਲਾ, ਪੋਗਲ ਕੁੰਡਾ ਦੇ ਮੁਹੰਮਦ ਉਸਮਾ ਬਨਲੀ, ਕ੍ਰਾਵਾ ਦੇ ਵਾਸੀ ਫਿਰਦੌਸ ਅਹਿਮਦ ਖਾਨ, ਤੇਥਰ ਦੇ ਰਹਿਣ ਵਾਲੇ ਅਬਦੁੱਲ ਹਮੀਦ ਖਾਨ ਅਤੇ ਗੁੰਡ ਅਦਲਕੂਟ ਦੇ ਵਾਸੀ ਇਨਾਇਤੁੱਲਾਹ ਵਾਨੀ ਵਜੋਂ ਹੋਈ ਹੈ। ਪੁਲਸ ਸੁਪਰਡੈਂਟ ਮੋਹਿਤਾ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 'ਓਵਰਗ੍ਰਾਊਂਡ ਵਰਕਰਜ਼' ਨੂੰ ਹਿਰਾਸਤ 'ਚ ਲਿਆ ਗਿਆ ਹੈ।