ਚਿਰਾਗ ਪਾਸਵਾਨ ’ਤੇ ਮਰ ਮਿਟੀ ਫਸਟ ਟਾਈਮ ਵੋਟਰ, ਕਿਹਾ- ‘ਵੋਟ ਦੂੰਗੀ ਤੋ ਉਸੇ ਹੀ, ਹੈਂਡਸਮ ਹੈ, ਵਿਕਾਸ ਤੋ ਕਰੇਗਾ’

Tuesday, May 21, 2024 - 10:33 AM (IST)

ਚਿਰਾਗ ਪਾਸਵਾਨ ’ਤੇ ਮਰ ਮਿਟੀ ਫਸਟ ਟਾਈਮ ਵੋਟਰ, ਕਿਹਾ- ‘ਵੋਟ ਦੂੰਗੀ ਤੋ ਉਸੇ ਹੀ, ਹੈਂਡਸਮ ਹੈ, ਵਿਕਾਸ ਤੋ ਕਰੇਗਾ’

ਨੈਸ਼ਨਲ ਡੈਸਕ- ਬਿਹਾਰ ਦੀ ਹਾਜੀਪੁਰ ਸੀਟ ’ਤੇ ਸੋਮਵਾਰ ਨੂੰ ਹੋਈ ਵੋਟਿੰਗ ਦਰਮਿਆਨ ਇਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ’ਚ ਇਕ ਲੜਕੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਆਪਣੀ ਪਹਿਲੀ ਵੋਟ ਚਿਰਾਗ ਪਾਸਵਾਨ ਨੂੰ ਹੀ ਪਾਵੇਗੀ। ਉਹ ਕਹਿੰਦੀ ਹੈ, ‘‘ਹਮ ਕੋ ਈ. ਜੇ. ਪੀ.-ਬੀ. ਜੇ. ਪੀ. ਕੀ ਕੋਈ ਨਾਲੇਜ ਨਹੀਂ ਹੈ! ਹਮ ਬੱਸ ਇਤਨਾ ਜਾਨਤੇ ਹੈਂ ਕਿ ਹਮ ਅਪਨਾ ਪਹਿਲਾ ਵੋਟ ਚਿਰਾਗ ਪਾਸਵਾਨ ਕੋ ਦੇਂਗੇ।’’ ਜਦੋਂ ਕੁੜੀ ਦੀ ਸਹੇਲੀ ਉਸ ਨੂੰ ਪੁੱਛਦੀ ਹੈ ਕਿ ਅਜਿਹਾ ਕਿਉਂ, ਤਾਂ ਕੁੜੀ ਜਵਾਬ ਦਿੰਦੀ ਹੈ- ‘‘ਅ ਰੇ, ਹੈਂਡਸਮ ਲੜਕਾ ਹੈ ਯਾਰ, ਜੀਤੇਗਾ ਤੋ ਵਿਕਾਸ ਕਰਬੇ ਕਰੇਗਾ।’’ ਇਸ ਤੋਂ ਬਾਅਦ ਕੁੜੀ ਦੀ ਸਹੇਲੀ ਉਸ ਨੂੰ ਸਾਵਧਾਨ ਕਰਦੇ ਹੋਈ ਕਹਿੰਦੀ ਹੈ ਕਿ, ‘‘ਬੜੀ ਹਸਤੀ ਹੈ, ਉਠਵਾ ਲੇਗਾ।’’ ਜਿਸ ’ਤੇ ਉਹ ਕਹਿੰਦੀ ਹੈ, ‘‘ਉਠਵਾ ਲੇ… ਪਟਾ ਤੋ ਹਮ ਲੇਬੇ ਕਰੇਂਗੇ।’’

ਇਸ ਵਾਇਰਲ ਵੀਡੀਓ ਨੂੰ ਲੋਜਪਾ ਨੇਤਾ ਅਭਿਸ਼ੇਕ ਸਿੰਘ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸ਼ੇਅਰ ਕਰ ਦਿੱਤਾ। ਇਸ ਵੀਡੀਓ ’ਤੇ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ''ਅਜਿਹਾ ਜੇ ਅਸੀਂ ਸ਼ਾਂਭਵੀ ਜਾਂ ਪਿਰੀਆ ਬਾਰੇ ਬੋਲੀਏ, ਤਾਂ ਪੁਲਸ ਵਾਲੇ ਘਰੋਂ ਚੁੱਕ ਕੇ ਲੈ ਜਾਣਗੇ। ਕੁਟਾਪਾ ਚਾੜ੍ਹਣਗੇ ਵੱਖਰਾ। 24 ਘੰਟੇ ਵੀ. ਵੀ. ਆਈ. ਪੀ. ਟ੍ਰੀਟਮੈਂਟ ਹੋਵੇਗਾ। ਉਹ ਵੀ ਮੁਫ਼ਤ ’ਚ।’ ਦੂਸਰੇ ਨੇ ਲਿਖਿਆ- ‘ਜੇ ਹੈਂਡਸਮ ਹੋਣਾ ਹੀ ਵਿਕਾਸ ਦਾ ਪੈਮਾਨਾ ਹੈ ਤਾਂ ਕੈਟਰੀਨਾ ਭਾਬੀ ਨੂੰ ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News