45 ਸਾਲਾਂ ''ਚ ਪਹਿਲੀ ਵਾਰ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚਿਆ ਯਮੁਨਾ ਦਾ ਪਾਣੀ

07/19/2023 5:59:52 PM

ਨਵੀਂ ਦਿੱਲੀ- ਦਿੱਲੀ ਦੇ ਤਮਾਮ ਇਲਾਕਿਆਂ 'ਚ ਯਮੁਨਾ ਨਦੀ ਦਾ ਪਾਣੀ ਭਰ ਗਿਆ ਹੈ। ਯਮੁਨਾ ਦੇ ਪਾਣੀ ਦਾ ਪੱਧਰ ਬੁੱਧਵਾਰ ਨੂੰ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰ ਗਿਆ ਹੈ। ਆਲਮ ਇਹ ਬਣ ਗਿਆ ਹੈ ਕਿ ਹੁਣ ਯਮੁਨਾ ਦਾ ਪਾਣੀ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚ ਗਿਆ ਹੈ। ਯਮੁਨਾ ਦੇ ਪਾਣੀ ਦਾ ਪੱਧਰ 45 ਸਾਲਾਂ 'ਚ ਪਹਿਲੀ ਵਾਰ ਇੰਨਾ ਵਧ ਗਿਆ ਹੈ ਕਿ ਇਹ ਤਾਜ ਮਹਿਲ ਤੱਕ ਪਹੁੰਚ ਗਿਆ ਹੈ। ਤਾਜ ਮਹਿਲ ਦੇ ਮੁਗਲ ਗਾਰਡਨ 'ਚ ਵੀ ਪਾਣੀ ਭਰ ਗਿਆ ਹੈ। ਯਮੁਨਾ ਦੇ ਵਧੇਰੇ ਪਾਣੀ ਦੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਅਲਰਟ ਮੋਡ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਟਮਾਟਰ ਵੇਚ ਕੇ 67 ਸਾਲ ਦੀ ਉਮਰ 'ਚ ਕਰੋੜਪਤੀ ਬਣਿਆ ਕਿਸਾਨ, ਜਾਣੋ ਕਿੱਥੇ ਖ਼ਰਚਣਗੇ ਪੈਸੇ

PunjabKesari

ਤਾਜ ਮਹਿਲ ਦੇ ਆਲੇ-ਦੁਆਲੇ ਬਣੇ ਹੇਠਲੇ ਇਲਾਕਿਆਂ ਵਿਚ ਵੀ ਪਾਣੀ ਭਰ ਗਿਆ ਹੈ। ਇਸ ਨਾਲ ਰਾਮਬਾਗ, ਮਹਿਤਾਬ ਬਾਗ, ਜ਼ੋਹਰਾ ਬਾਗ, ਕਾਲਾ ਗੁੰਬਦ ਅਤੇ ਚੀਨੀ ਦਾ ਰੌਜਾ ਵਰਗੇ ਸਮਾਰਕ ਵੀ ਖ਼ਤਰੇ 'ਚ ਪੈ ਸਕਦੇ ਹਨ। ਹਾਲਾਂਕਿ ਇਸ ਦਰਮਿਆਨ ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਮਾਰਕਾਂ ਨੂੰ ਹੁਣ ਤੱਕ ਕੋਈ ਨੁਕਸਾਨ ਨਹੀਂ ਪੁੱਜਾ ਹੈ। 

ਇਹ ਵੀ ਪੜ੍ਹੋ- UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ

PunjabKesari

ਓਧਰ ਤਾਜ ਮਹਿਲ ਦੇ ਸੰਭਾਲ ਸਹਾਇਕ ਪ੍ਰਿੰਸ ਵਾਜਪਾਈ ਮੁਤਾਬਕ ਪਾਣੀ ਤਾਜ ਮਹਿਲ ਦੀਆਂ ਕੰਧਾਂ ਦੇ ਨੇੜੇ ਆ ਗਿਆ ਅਤੇ ਸਮਾਰਕ ਦੇ ਪਿੱਛੇ ਬਗੀਚਾ ਡੁੱਬ ਗਿਆ। ਸਾਲ 2010 ਅਤੇ ਇਸ ਤੋਂ ਪਹਿਲਾਂ ਸਾਲ 1978 ਵਿਚ ਯਮੁਨਾ ਦਾ ਪਾਣੀ ਤਾਜ ਮਹਿਲ ਦੀਆਂ ਕੰਧਾਂ ਤੱਕ ਪਹੁੰਚ ਗਿਆ ਸੀ। ਇਸ ਸਾਲ ਵੀ ਤਾਜ ਮਹਿਲ ਤੱਕ ਪਾਣੀ ਪਹੁੰਚ ਗਿਆ ਹੈ ਪਰ ਸਮਾਰਕ ਨੂੰ ਕੋਈ ਖਤਰਾ ਨਹੀਂ ਹੈ। ਰਿਪੋਰਟਾਂ ਮੁਤਾਬਕ ਦਿੱਲੀ ਵਿਚ ਯਮੁਨਾ ਦੇ ਪਾਣੀ ਦੇ ਪੱਧਰ 'ਚ ਕਮੀ ਆਈ ਹੈ ਪਰ ਅਜੇ ਵੀ ਇਹ ਖ਼ਤਰੇ ਦੇ ਨਿਸ਼ਾਨ (205.33) ਤੋਂ ਉੱਪਰ ਵਹਿ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

PunjabKesari


 


Tanu

Content Editor

Related News