ਬੰਗਾਲ ਤੋਂ ਪਹਿਲੀ ਸ਼ਰਮਿਕ ਵਿਸ਼ੇਸ਼ ਟਰੇਨ ਰਾਜਸਥਾਨ ਲਈ ਰਵਾਨਾ

05/17/2020 10:25:23 PM

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਤੋਂ ਪਹਿਲੀ ਸ਼ਰਮਿਕ ਵਿਸ਼ੇਸ਼ ਟਰੇਨ ਐਤਵਾਰ ਨੂੰ ਰਾਜਸਥਾਨ ਦੇ ਬੀਕਾਨੇਰ ਲਈ ਰਵਾਨਾ ਹੋਈ, ਉਥੇ ਹੀ ਮਹਾਰਾਸ਼ਟਰ ਤੋਂ ਫਸੇ ਮਜ਼ਦੂਰਾਂ ਨੂੰ ਲੈ ਕੇ ਇੱਕ ਰੇਲਗੱਡੀ ਹਾਵੜਾ ਸਟੇਸ਼ਨ ਪਹੁੰਚੀ। ਦੱਖਣੀ ਪੂਰਬੀ ਰੇਲਵੇ (ਐਸ.ਈ.ਆਰ.) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜਸਥਾਨ ਦੇ ਫਸੇ ਲੋਕਾਂ ਨੂੰ ਲੈ ਕੇ 24 ਕੋਚ ਵਾਲੀ ਰੇਲਗੱਡੀ ਦੁਪਹਿਰ ਦੋ ਵਜੇ ਸ਼ਾਲੀਮਾਰ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਇਹ ਮੰਗਲਵਾਰ ਨੂੰ ਬੀਕਾਨੇਰ ਪੁੱਜੇਗੀ।
ਐਸ.ਈ.ਆਰ. ਰੇਲਵੇ ਦੇ ਬੁਲਾਰਾ ਸੰਜੈ ਘੋਸ਼ ਨੇ ਦੱਸਿਆ ਕਿ ਰੇਲਵੇ ਨੇ ਪੱਛਮੀ ਬੰਗਾਲ ਤੋਂ ਚੱਲਣ ਵਾਲੀ ਪਹਿਲੀ ਸ਼ਰਮਿਕ ਵਿਸ਼ੇਸ਼ ਟਰੇਨ ਲਈ 1608 ਲੋਕਾਂ ਨੂੰ ਟਿਕਟ ਜਾਰੀ ਕੀਤਾ।  ਟਰੇਨ ਜਿਵੇਂ ਹੀ ਸ਼ਾਲੀਮਾਰ ਸਟੇਸ਼ਨ ਤੋਂ ਖੁੱਲ੍ਹੀ, ਕਈ ਮੁਸਾਫਰਾਂ ਨੇ ਤਾੜੀਆਂ ਵਜਾਈਆਂ ਅਤੇ ਖੁਸ਼ੀ ਜ਼ਾਹਿਰ ਕੀਤੀ ਕਿਉਂਕਿ ਦੋ ਮਹੀਨੇ ਤੱਕ ਫਸੇ ਹੋਣ ਤੋਂ ਬਾਅਦ ਉਹ ਆਪਣੇ ਘਰ ਜਾਂ ਕੰਮ ਲਈ ਰਵਾਨਾ ਹੋਣ ਨਾਲ ਖੁਸ਼ ਨਜ਼ਰ ਆਏ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਤੋਂ ਕਈ ਸਾਲ ਪਹਿਲਾਂ ਰਾਜਸਥਾਨ ਚਲੇ ਗਏ ਇੱਕ ਵਿਅਕਤੀ ਨੇ ਦੱਸਿਆ, ‘‘ਮੈਂ ਇੱਥੇ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਆਇਆ ਸੀ ਪਰ ਲਾਕਡਾਊਨ ਕਾਰਨ ਫੱਸ ਗਿਆ।‘‘ ਇੱਕ ਪੇਸ਼ਾਵਰ ਇੱਥੇ ਆਪਣੇ ਪਰਿਵਾਰ ਨਾਲ ਫਸਿਆ ਹੋਇਆ ਸੀ ਅਤੇ ਰਾਜਸਥਾਨ ਪਰਤਣਾ ਚਾਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ਰਮਿਕ ਵਿਸ਼ੇਸ਼ ਟਰੇਨ 'ਚ ਟਿਕਟ ਮਿਲਣ ਨਾਲ ਉਹ ਰਾਹਤ ਮਹਿਸੂਸ ਕਰ ਰਹੇ ਹਨ।
ਘੋਸ਼ ਮੁਤਾਬਕ ਮੁਸਾਫਰਾਂ ਨੂੰ ਆਈ.ਆਰ.ਸੀ.ਟੀ.ਸੀ. ਭੋਜਨ ਅਤੇ ਪਾਣੀ ਦੀ ਸਹੂਲਤ ਦੇਵੇਗਾ।  ਉਨ੍ਹਾਂ ਕਿਹਾ ਕਿ ਮੁੰਬਈ ਦੇ ਬਾਂਦਰਾ ਤੋਂ ਇੱਕ ਸ਼ਰਮਿਕ ਵਿਸ਼ੇਸ਼ ਟਰੇਨ ਐਤਵਾਰ ਦੁਪਹਿਰ ਸਾਢੇ ਤਿੰਨ ਵਜੇ ਹਾਵੜਾ ਸਟੇਸ਼ਨ ਪਹੁੰਚੀ ਜਿਸ 'ਚ ਫਸੇ ਹੋਏ ਸ਼ਰਮਿਕ ਅਤੇ ਹੋਰ ਲੋਕ ਸਵਾਰ ਸਨ।  ਉਨ੍ਹਾਂ ਨੇ ਕਿਹਾ ਕਿ ਮੁਸਾਫਰਾਂ ਦੇ ਬੱਸਾਂ 'ਚ ਸਵਾਰ ਹੋਣ ਤੋਂ ਪਹਿਲਾਂ ਪੱਛਮੀ ਬੰਗਾਲ ਸਰਕਾਰ ਨੇ ਉਨ੍ਹਾਂ ਦੀ ਮੈਡੀਕਲ ਜਾਂਚ ਦੀ ਵਿਵਸਥਾ ਕੀਤੀ ਸੀ। ਰਾਜ ਸਰਕਾਰ ਨੇ ਪ੍ਰਵੇਸ਼ ਅਤੇ ਨਿਕਾਸ ਗੇਟ 'ਤੇ ਮੁਸਾਫਰਾਂ ਲਈ ਜ਼ਰੂਰੀ ਮੈਡੀਕਲ ਜਾਂਚ ਦੀ ਵਿਵਸਥਾ ਕੀਤੀ ਸੀ।


Inder Prajapati

Content Editor

Related News