ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)

Saturday, Jun 10, 2023 - 05:29 PM (IST)

ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)

ਬਰੇਲੀ - ਬਰੇਲੀ ਅਤੇ ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਇਕ ਨਵਾਂ ਤੋਹਫਾ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਵਿੱਚ  ਇੱਜ਼ਤਨਗਰ ਰੇਲਵੇ ਸਟੇਸ਼ਨ ਕੋਲ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰੈਸਟੋਰੈਂਟ ਰੇਲ ਆਨ ਵ੍ਹੀਲਜ਼ ਦੀਆਂ ਬੋਗੀਆਂ ਵਿੱਚ ਖੋਲ੍ਹਿਆ ਗਿਆ ਹੈ। ਇਸ ਰੇਲ ਕੈਫ਼ੇ ਦਾ ਉਦਘਾਟਨ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਵਲੋਂ ਕੀਤਾ ਗਿਆ ਹੈ। ਬਰੇਲੀ ਦੇ ਇਸ ਰੇਲ ਕੈਫੇ ਤੋਂ ਲੋਕਾਂ ਨੂੰ 24 ਘੰਟੇ ਭੋਜਨ ਅਤੇ ਸਨੈਕਸ ਆਦਿ ਦੀ ਸਹੁਲਤ ਮਿਲੇਗੀ। 

ਇਹ ਵੀ ਪੜ੍ਹੋ : ਬਾਜ਼ਾਰ 'ਚ ਮੰਦੀ ਦੀ ਮਾਰ, ਹੁਣ ਇਹ ਕੰਪਨੀ ਕਰੀਬ 1000 ਮੁਲਾਜ਼ਮਾਂ ਨੂੰ ਕੱਢਣ ਦੀ ਰੌਂਅ 'ਚ

PunjabKesari

ਦੱਸ ਦੇਈਏ ਕਿ ਇਕ ਰੇਲ ਕੋਚ ਵਿੱਚ ਬਹੁਤ ਸਾਰੇ ਰੈਸਟੋਰੈਂਟ ਖੁੱਲ੍ਹ ਚੁੱਕੇ ਹਨ ਪਰ ਬਰੇਲੀ ਵਿੱਚ ਇਹ ਪਹਿਲਾ ਅਜਿਹਾ ਰੇਲ ਕੈਫੇ ਹੈ ਜੋ ਦੋ ਡੱਬਿਆਂ ਵਿੱਚ ਖੁੱਲ੍ਹਿਆ ਗਿਆ ਹੈ। ਇਸ ਰੇਲ ਕੈਫੇ ਵਿੱਚ ਆਉਣ ਵਾਲੇ ਲੋਕ ਹੁਣ ਸ਼ੌਕ ਨਾਲ ਸੈਲਫੀ ਲੈ ਸਕਦੇ ਹਨ, ਕਿਉਂਕਿ ਇਥੇ ਇਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ। ਟਰੇਨ ਦੀ ਬੋਗੀ ਦੀ ਬਾਹਰੀ ਦਿੱਖ 'ਚ ਬਿਨਾਂ ਕਿਸੇ ਬਦਲਾਅ ਦੇ ਬਣੇ ਇਸ ਰੈਸਟੋਰੈਂਟ 'ਚ ਖਾਣਾ ਖਾਂਦੇ ਸਮੇਂ ਰੇਲ ਯਾਤਰਾ ਦਾ ਅਨੁਭਵ ਲਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ

PunjabKesari

ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਰੇਲ ਕੋਚ ਤੋਂ ਤਿਆਰ ਕੀਤੇ ਗਏ ਇਸ ਰੈਸਟੋਰੈਂਟ 'ਤੇ ਕਰੀਬ 25 ਲੱਖ ਰੁਪਏ ਤੱਕ ਦਾ ਖ਼ਰਚਾ ਆਇਆ ਹੈ। ਇਸ ਵਿੱਚ ਦੋ ਬਲਾਕ ਬਣਾਏ ਗਏ ਹਨ-ਇੱਕ ਬਲਾਕ ਵਿੱਚ ਜਿੱਥੇ ਜਨਮ ਦਿਨ ਦੀ ਪਾਰਟੀ, ਕਿਟੀ ਪਾਰਟੀ ਅਤੇ ਹੋਰ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਵੇਗਾ, ਉੱਥੇ ਹੀ ਦੂਜੇ ਬਲਾਕ ਵਿੱਚ ਕੌਫੀ ਸ਼ਾਪ ਅਤੇ ਰੈਸਟੋਰੈਂਟ ਚੱਲਣਗੇ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

PunjabKesari

ਇਸ ਰੇਲ ਕੈਫੇ ਤੋਂ ਮਿਲਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਇਕ ਸਾਮਾਨ ਰੱਖੇ ਜਾਣਗੇ। ਇਸ ਰੇਲ ਕੈਫੇ ਵਿੱਚ ਲੋਕ ਉੱਤਰੀ ਭਾਰਤੀ ਤੋਂ ਇਲਾਵਾ ਕਾਂਟੀਨੈਂਟਲ, ਚੀਨੀ, ਇਤਾਲਵੀ, ਮੈਕਸੀਕਨ, ਮੁਗਲਾਈ ਅਤੇ ਥਾਈ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ

PunjabKesari

PunjabKesari


author

rajwinder kaur

Content Editor

Related News