ਹਰਿਆਣਾ : 1 ਮਈ ਤੋਂ 15 ਜੂਨ ਵਿਚਾਲੇ ਪੂਰਾ ਹੋਵੇਗਾ 2021 ਜਨਗਣਨਾ ਦਾ ਪਹਿਲਾ ਪੜਾਅ
Saturday, Feb 15, 2020 - 03:10 PM (IST)

ਹਰਿਆਣਾ— ਹਰਿਆਣਾ 'ਚ 2021 ਦੀ ਜਨਗਣਨਾ ਦਾ ਪਹਿਲਾ ਪੜਾਅ ਇਕ ਮਈ ਤੋਂ 15 ਜੂਨ ਦਰਮਿਆਨ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੱਗਭਗ 58,000 ਸਰਵੇਖਣ ਕਰਨ ਵਾਲੇ ਅਤੇ ਸੁਪਰਵਾਈਜ਼ਰਾਂ ਨੂੰ ਅੰਕੜੇ ਇਕੱਠੇ ਕਰਨ ਲਈ ਤਾਇਨਾਤ ਕੀਤਾ ਜਾਵੇਗਾ। ਇਸ ਬਾਬਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ।
ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਜਨਗਣਨਾ 2021 ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦੇ ਅਪਡੇਟ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੰਡਲ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਨਗਣਨਾ ਅਧਿਕਾਰੀਆਂ ਦੇ ਇਕ ਸੂਬਾ ਪੱਧਰੀ ਸੈਮੀਨਾਰ 'ਚ ਇਹ ਸੂਚਨਾ ਦਿੱਤੀ ਗਈ। ਸੈਮੀਨਾਰ ਦੀ ਪ੍ਰਧਾਨਗੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਕੀਤੀ। ਬਿਆਨ ਮੁਤਾਬਕ ਨਾਗਰਿਕਾਂ ਤੋਂ ਕੋਈ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ ਅਤੇ ਉਨ੍ਹਾਂ ਤੋਂ ਸਿਰਫ ਕੁਝ ਸਵਾਲ ਪੁੱਛੇ ਜਾਣਗੇ। ਜਨਗਣਨਾ ਦੇ ਸਮੇਂ ਇਕੱਠਾ ਕੀਤਾ ਗਿਆ ਵਿਅਕਤੀਗਤ ਡਾਟਾ ਗੁਪਤ ਰੱਖਿਆ ਜਾਵੇਗਾ।