ਚੋਣ ਰੰਜ਼ਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ; ਚਲੀਆਂ ਗੋਲੀਆਂ, 13 ਸਾਲ ਦੇ ਬੱਚੇ ਨੂੰ ਲੱਗੀ ਗੋਲੀ

Monday, Oct 07, 2024 - 12:24 PM (IST)

ਨੂੰਹ- ਵੋਟਾਂ ਦੇ ਇਕ ਦਿਨ ਬਾਅਦ ਐਤਵਾਰ ਨੂੰ ਚੋਣ ਰੰਜ਼ਿਸ਼ ਵਿਚ ਪੁਨਹਾਣਾ ਦੇ ਜੈਵੰਤ ਪਿੰਡ ਵਿਚ ਜੰਮ ਕੇ ਡੰਡੇ ਚੱਲੇ ਅਤੇ ਛੱਤਾਂ ਤੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਗਲੀ 'ਚ ਖੇਡ ਰਹੇ 13 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ, ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। 

ਦੱਸ ਦੇਈਏ ਕਿ ਸ਼ਨੀਵਾਰ ਨੂੰ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਦੋ ਪੱਖਾਂ ਵਿਚਾਲੇ ਬਹਿਸ ਹੋਈ ਸੀ। ਜਿਨ੍ਹਾਂ ਦੋ ਧਿਰਾਂ ਵਿਚ ਝਗੜਾ ਹੋਇਆ ਸੀ, ਉਨ੍ਹਾਂ ਵਿਚੋਂ ਇਕ ਪੁਨਹਾਨਾ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਰਹੀਸਾ ਖਾਨ ਦਾ ਅਤੇ ਦੂਜਾ ਕਾਂਗਰਸੀ ਉਮੀਦਵਾਰ ਮੁਹੰਮਦ ਇਲੀਆਸ ਦਾ ਦੱਸਿਆ ਜਾ ਰਿਹਾ ਹੈ।

ਪਿੰਡ ਵਿਚ ਹਾਕਮ ਧਿਰ ਅਤੇ ਮੁਬਾਰਕ ਧਿਰ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਚੋਣ ਰੰਜ਼ਿਸ਼ ਚਲੀ ਆ ਰਹੀ ਹੈ। ਮੁਬਾਰਕ ਧਿਰ ਨੇ ਆਜ਼ਾਦ ਉਮੀਦਵਾਰ ਰਹੀਸਾ ਖਾਨ ਨੂੰ ਸਮਰਥਨ ਦਿੱਤਾ। ਉੱਥੇ ਹੀ ਮੌਜੂਦਾ ਸਰਪੰਚ ਹਾਕਮ ਧਿਰ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਇਲੀਆਸ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ 'ਤੇ ਸ਼ਨੀਵਾਰ ਯਾਨੀ ਕਿ 5 ਅਕਤੂਬਰ ਨੂੰ ਵੋਟਾਂ ਪਈਆਂ। ਵੋਟਾਂ ਦੀ ਨਤੀਜੇ 8 ਅਕਤੂਬਰ ਨੂੰ ਆਉਣਗੇ।


Tanu

Content Editor

Related News