ਸਟੇਜ ''ਤੇ ਬੈਠੇ ਸੀ ਲਾੜਾ-ਲਾੜੀ; ਅਚਾਨਕ ਰੋਣ ਲੱਗੀ ਕੁੜੀ ਦੀ ਮਾਂ, ਜਾਣੋ ਵਜ੍ਹਾ
Saturday, Dec 07, 2024 - 12:10 PM (IST)
ਕਰਨਾਲ- ਵਿਆਹ ਸਮਾਗਮ ਦੌਰਾਨ ਇਕ ਅਜਿਹਾ ਵਾਕਿਆ ਹੋਇਆ ਕਿ ਕੁੜੀ ਦੀ ਮਾਂ ਅਚਾਨਕ ਉੱਚੀ-ਉੱਚੀ ਰੋਣ ਲੱਗ ਪਈ। ਦਰਅਸਲ ਕਰਨਾਲ ਦੇ ਇਕ ਨਿੱਜੀ ਪੈਲਸ ਵਿਚ ਮਹਿਮਾਨ ਬਣ ਕੇ ਆਏ ਚੋਰ ਨੇ ਲਾੜੀ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਦਿੱਤਾ। ਇਹ ਘਟਨਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਹੈ।
ਇਹ ਵੀ ਪੜ੍ਹੋ- ਵਾਹ! ਜਿੱਥੇ ਸੀ ਕਦੇ ਚਪੜਾਸੀ, ਅੱਜ ਉਸੇ ਦਫ਼ਤਰ 'ਚ ਲੱਗਾ ਅਫ਼ਸਰ
ਬੈਗ 'ਚ ਲਾੜੀ ਦੇ ਗਹਿਣੇ ਸਨ, ਇੱਥੋਂ ਤੱਕ ਮੰਗਲਸੂਤਰ ਵੀ ਬੈਗ ਵਿਚ ਹੀ ਸੀ। ਸਟੇਜ 'ਤੇ ਜੈਮਾਲਾ ਦੇ ਪ੍ਰੋਗਰਾਮ ਵਿਚਾਲੇ ਚੋਰ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਚੋਰ ਦੀ ਭਾਲ ਕਰ ਰਹੀ ਹੈ। ਦਰਅਸਲ ਵਿਆਹ ਸਮਾਗਮ ਚੱਲ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਭੂਆ ਦੇ ਆਲੇ-ਦੁਆਲੇ ਇਕ ਮੁੰਡਾ ਘੁੰਮ ਰਿਹਾ ਸੀ। ਉਸ ਨੇ ਕੋਟ ਪੈਂਟ ਪਹਿਨਿਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਜਦੋਂ ਭੂਆ ਫੋਟੋ ਖਿਚਵਾਉਣ ਗਈ ਤਾਂ ਚੋਰ ਨੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ। ਸੀ. ਸੀ. ਟੀ. ਵੀ. ਵਿਚ ਮੁੰਡਾ ਕੋਟ ਵਿਚ ਬੈਗ ਨੂੰ ਕੋਟ ਵਿਚ ਲੁੱਕਾ ਕੇ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- 7 ਦਸੰਬਰ ਨੂੰ ਬਦਲ ਜਾਵੇਗਾ ਮੌਸਮ, ਉੱਤਰ ਭਾਰਤ 'ਚ ਵਧੇਗੀ ਠੰਡ : IMD
ਕੁਝ ਦੇਰ ਬਾਅਦ ਕੁੜੀ ਦੀ ਮਾਂ ਨੂੰ ਪਤਾ ਲੱਗਾ ਕਿ ਉੱਥੇ ਬੈਗ ਨਹੀਂ ਹੈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪਰਿਵਾਰ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਕੁੜੀ ਦੀ ਮਾਂ ਆਸ਼ਾ ਰਾਣੀ ਨੇ ਦੱਸਿਆ ਕਿ ਸਵੇਰ ਤੋਂ ਹੀ ਗਹਿਣੇ ਸੰਭਾਲ ਕੇ ਰੱਖੇ ਹੋਏ ਸਨ। ਹਾਰ, ਸੋਨੇ ਦੀਆਂ ਵਾਲੀਆਂ, ਮੁੰਡੇ ਦੀ ਅੰਗੂਠੀ, ਝਾਜਰਾਂ ਸਮੇਤ ਕਈ ਗਹਿਣੇ ਸਨ।
ਇਹ ਵੀ ਪੜ੍ਹੋ- ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ 'ਬਾਸੀ ਰੋਟੀ', ਹੋਣਗੇ ਹੈਰਾਨੀਜਨਕ ਫਾਇਦੇ