ਵੱਧਣ ਲੱਗੀ ਠੰਡ, 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ

Saturday, Dec 07, 2024 - 01:52 PM (IST)

ਵੱਧਣ ਲੱਗੀ ਠੰਡ, 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ

ਹਿਸਾਰ- ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਠੰਡ ਵੱਧਣ ਲੱਗੀ ਹੈ। ਸਵੇਰ ਅਤੇ ਰਾਤ ਦੇ ਸਮੇਂ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਰਿਆਣਾ 'ਚ ਕਾਫੀ ਦਿਨਾਂ ਤੋਂ ਮੌਸਮ ਖੁਸ਼ਕ ਬਣਿਆ ਹੋਇਆ ਹੈ ਪਰ ਪਹਾੜਾਂ ਤੋਂ ਆ ਰਹੀ ਆਂ ਠੰਡੀਆਂ ਹਵਾਵਾਂ ਕਾਰਨ ਮੌਸਮ ਲਗਾਤਾਰ ਬਦਲ ਰਿਹਾ ਹੈ। ਇਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਇਕ ਡਿਗਰੀ ਤੋਂ ਜ਼ਿਆਦਾ ਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਹੈ। 

ਇਹ ਵੀ ਪੜ੍ਹੋ- 7 ਦਸੰਬਰ ਨੂੰ ਬਦਲ ਜਾਵੇਗਾ ਮੌਸਮ, ਉੱਤਰ ਭਾਰਤ 'ਚ ਵਧੇਗੀ ਠੰਡ : IMD

ਵਿਭਾਗ ਵਲੋਂ ਪ੍ਰਦੇਸ਼ ਦੇ 14 ਜ਼ਿਲ੍ਹਿਆਂ 'ਚ ਕੱਲ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ  ਫਤਿਹਾਬਾਦ, ਜੀਂਦ, ਹਿਸਾਰ, ਪਾਨੀਪਤ, ਸੋਨੀਪਤ, ਭਿਵਾਨੀ, ਚਰਖੀ ਦਾਦਰੀ, ਰੋਹਤਕ, ਝੱਜਰ, ਰੇਵਾੜੀ, ਮਹਿੰਦਰਗੜ੍ਹ, ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਸ਼ਾਮਲ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਇਹ ਬਦਲਾਅ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ 8 ਦਸੰਬਰ ਤੋਂ ਪਹਾੜਾਂ ਵਿਚ ਬਰਫ਼ਬਾਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਵਿਆਹ ਸਮੇਂ ਲਾੜੀ ਦੇ ਪਿਤਾ ਨੇ ਲਾੜੇ ਦੀ ਝੋਲੀ 'ਚ ਪਾਏ 11 ਲੱਖ ਰੁਪਏ ਅਤੇ ਫਿਰ...


author

Tanu

Content Editor

Related News