''...ਨਾਗ ਸਾਂਭ ਲੈ ਜੁਲਫ਼ਾਂ ਦੇ'' ਗਾਣੇ ''ਤੇ ਥਿਰਕੇ ਸਿੱਖਿਆ ਮੰਤਰੀ
Saturday, Dec 07, 2024 - 04:48 PM (IST)
ਪਾਨੀਪਤ- ਹਰਿਆਣਾ ਦੇ ਸਿੱਖਿਆ ਮੰਤਰੀ ਮਹਿਪਾਲ ਢਾਂਡਾ ਦਾ ਵਿਆਹ ਵਿਚ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਢਾਂਡਾ ਆਪਣੇ ਸਾਲੇ ਦੇ ਵਿਆਹ ਵਿਚ ਜੰਮ ਕੇ ਨੱਚਦੇ ਹੋਏ ਵਿਖਾਈ ਦੇ ਰਹੇ ਹਨ। ਸਿੱਖਿਆ ਮੰਤਰੀ ਦੇ ਡਾਂਸ ਦਾ ਇਹ ਵੀਡੀਓ ਹੁਣ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਮਹਿਪਾਲ ਪੰਜਾਬ ਗਾਣੇ 'ਕੋਈ ਕੀਲ ਸਪੇਰਾ ਲੈ ਜੁਗਾ, ਨੀਂ ਨਾਗ ਸਾਂਭ ਲੈ ਜੁਲਫ਼ਾਂ ਦੇ' ਗਾਣੇ 'ਤੇ ਥਿਰਕੇ।
ਦੱਸਿਆ ਜਾ ਰਿਹਾ ਹੈ ਕਿ ਪਾਨੀਪਤ ਦੇ ਖੋਤਪੁਰਾ ਪਿੰਡ ਵਿਚ ਜੰਮ ਕੇ ਡਾਂਸ ਕਰ ਕੇ ਮਹਿਪਾਲ 'ਤੇ ਜਦੋਂ ਲੋਕ ਨੋਟ ਵਾਰਨ ਲੱਗੇ ਤਾਂ ਉਨ੍ਹਾਂ ਨੇ ਲੋਕਾਂ ਨੂੰ ਹੱਥ ਜੋੜ ਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਇਸ ਦਰਮਿਆਨ ਉਹ ਆਪਣੇ ਸਾਲੇ ਨੂੰ ਡਾਂਸ ਕਰਨ ਲਈ ਬੁਲਾਉਂਦੇ ਹੋਏ ਦਿੱਸੇ। ਮਹਿਪਾਲ ਦੇ ਸਭ ਤੋਂ ਕਰੀਬੀ ਦੋਸਤਾਂ ਵਿਚ ਗਿਣੇ ਜਾਣ ਵਾਲੇ ਸਮਾਜਸੇਵੀ ਰਾਜੀਵ ਜੈਨ, ਮੰਤਰੀ ਦੇ ਸਾਲੇ ਨੂੰ ਡਾਂਸ ਫਲੋਰ 'ਤੇ ਡਾਂਸ ਕਰਨ ਲਈ ਲੈ ਕੇ ਆਏ। ਇਸ ਤੋਂ ਬਾਅਦ ਸਾਰਿਆਂ ਨੇ ਖੂਬ ਡਾਂਸ ਕੀਤਾ। ਕਰੀਬ ਇਕ ਘੰਟਾ ਵਿਆਹ ਸਮਾਗਮ ਵਿਚ ਰਹਿਣ ਤੋਂ ਬਾਅਦ ਮੰਤਰੀ ਆਪਣੇ ਦੂਜੇ ਪ੍ਰੋਗਰਾਮ ਲਈ ਰਵਾਨਾ ਹੋ ਗਏ।
ਦੱਸ ਦੇਈਏ ਕਿ ਸਿੱਖਿਆ ਮੰਤਰੀ ਮਹਿਪਾਲ ਢਾਂਡਾ ਦੀ ਸਿਹਤ ਪਿਛਲੇ ਹਫਤੇ ਕਾਫੀ ਵਿਗੜ ਗਈ ਸੀ। ਦਰਅਸਲ ਉਹ ਪੰਚਕੂਲਾ ਦੇ ਸੈਕਟਰ-12 ਸਥਿਤ ਸਾਰਥਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ ਸਨ। ਜਦੋਂ ਉਹ ਇੱਥੇ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਕਿਹਾ ਕਿ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਇਸ ਤੋਂ ਬਾਅਦ ਮੰਤਰੀ ਨੂੰ ਉਲਟੀਆਂ ਆਉਣ ਲੱਗੀਆਂ।