ਵਿਆਹ ਮੌਕੇ ਖੁਸ਼ੀ 'ਚ ਕੀਤੇ ਫਾਇਰ, 13 ਸਾਲਾ ਬੱਚੀ ਦੀ ਮੌਤ
Thursday, Dec 12, 2024 - 01:05 PM (IST)
ਚਰਖੀ ਦਾਦਰੀ- ਵਿਆਹ-ਸ਼ਾਦੀਆਂ ਮੌਕੇ ਖੁਸ਼ੀ 'ਚ ਫਾਇਰਿੰਗ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਭਾਵੇਂ ਹੀ ਇਨ੍ਹਾਂ 'ਤੇ ਰੋਕ ਹੈ ਪਰ ਲੋਕ ਅਜਿਹਾ ਕਰਨ ਤੋਂ ਕੰਨੀਂ ਨਹੀਂ ਕਤਰਾਉਂਦੇ। ਅਜਿਹਾ ਹੀ ਇਕ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਹਰਿਆਣਾ ਦੇ ਚਰਖੀ ਦਾਦਰੀ ਦੇ ਉਤਸਵ ਗਾਰਡਨ 'ਚ ਦੇਰ ਰਾਤ ਵਿਆਹ ਦੌਰਾਨ ਖੁਸ਼ੀ ਵਿਚ ਕੀਤੀ ਫਾਇਰਿੰਗ 'ਚ ਵੱਡਾ ਹਾਦਸਾ ਵਾਪਰ ਗਿਆ। ਵਿਆਹ ਸਮਾਗਮ 'ਚ ਖੁਸ਼ੀ 'ਚ ਚੱਲੀ ਗੋਲੀ ਦੌਰਾਨ 13 ਸਾਲਾ ਜੀਆ ਨਾਂ ਦੀ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਫਾਇਰਿੰਗ ਕਰਨ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
ਜਾਣਕਾਰੀ ਮੁਤਾਬਕ ਝੱਜਰ ਜ਼ਿਲ੍ਹੇ ਦੇ ਪਿੰਡ ਬਾਹੂ ਵਾਸੀ ਅਸ਼ੋਕ ਕੁਮਾਰ ਆਪਣੀ ਪਤਨੀ ਸਵਿਤਾ, ਧੀ ਜੀਆ ਅਤੇ ਪੁੱਤਰ ਮਯੰਕ ਨਾਲ ਦੋਸਤ ਦੀ ਧੀ ਦਾ ਕੰਨਿਆਦਾਨ ਕਰਨ ਆਏ ਸਨ। ਮਾਂ-ਧੀ ਵਿਆਹ ਵੇਖ ਕੇ ਘਰ ਜਾਣ ਲਈ ਨਿਕਲ ਰਹੀ ਸੀ ਤਾਂ ਗਾਰਡਨ ਦੇ ਗੇਟ 'ਤੇ ਬਰਾਤੀਆਂ ਵਲੋਂ ਖੁਸ਼ੀ 'ਚ ਕੀਤੀ ਫਾਇਰਿੰਗ ਕੀਤੀ ਗਈ। ਇਸ ਦੌਰਾਨ ਦੋ ਤੋਂ ਤਿੰਨ ਰਾਉਂਡ ਫਾਇਰ ਕੀਤੇ ਗਏ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਦੀ ਬੰਦੂਕ 'ਚੋਂ ਚੱਲੀ ਗੋਲੀ ਉਸ ਦੀ ਵੱਡੀ ਬੇਟੀ ਜੀਆ ਦੀ ਖੋਪੜੀ 'ਚ ਜਾ ਲੱਗੀ। ਖੂਨ ਵਹਿਣ ਨਾਲ ਉਹ ਮੌਕੇ 'ਤੇ ਹੀ ਡਿੱਗ ਗਈ। ਜਦਕਿ ਮਾਂ ਸਵਿਤਾ ਗੋਲ਼ੀ ਦੇ ਛਰਰੇ ਲੱਗਣ ਕਾਰਨ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ- ਸਰਦੀਆਂ 'ਚ ਹੱਥ ਹੋ ਜਾਂਦੇ ਨੇ ਖ਼ੁਸ਼ਕ ਤਾਂ ਅਪਣਾਓ ਇਹ ਘਰੇਲੂ ਤਰੀਕੇ
ਦੋਵਾਂ ਮਾਂ-ਧੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਪੁਲਸ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਉਸ ਦੀ ਮਾਂ ਦਾ ਇਲਾਜ ਚੱਲ ਰਿਹਾ ਹੈ। ਅਸ਼ੋਕ ਕੁਮਾਰ ਨੇ ਪੁਲਸ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਕੁੜੀ ਦੇ ਪਿਤਾ ਅਸ਼ੋਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੀ ਦੀ ਲਾਸ਼ ਦਾ ਅੱਜ ਪੋਸਟਮਾਰਟਮ ਹੋਵੇਗਾ। ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ 287 (ਅੱਗ ਜਾਂ ਜਲਣਸ਼ੀਲ ਪਦਾਰਥ ਦੇ ਸਬੰਧ ਵਿਚ ਲਾਪਰਵਾਹੀ ਵਾਲਾ ਵਿਵਹਾਰ) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।