ਵਿਆਹ ਦੇ 44 ਸਾਲ ਬਾਅਦ ਤਲਾਕ, ਬਜ਼ੁਰਗ ਨੂੰ ਜ਼ਮੀਨ ਵੇਚ ਕੇ ਪਤਨੀ ਨੂੰ ਦੇਣੇ ਪਏ 3 ਕਰੋੜ ਰੁਪਏ
Tuesday, Dec 17, 2024 - 05:28 PM (IST)
ਕਰਨਾਲ- ਇਕ ਬਜ਼ੁਰਗ ਜੋੜਾ ਵਿਆਹ ਦੇ 44 ਸਾਲ ਬਾਅਦ ਇਕ-ਦੂਜੇ ਤੋਂ ਵੱਖ ਹੋ ਗਿਆ। ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਵਿਅਕਤੀ ਦੀ ਉਮਰ 69 ਸਾਲ ਅਤੇ ਔਰਤ ਦੀ ਉਮਰ 73 ਸਾਲ ਹੈ। ਦੋਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਸੁਲਾਹ ਕੇਂਦਰ ਦੀ ਮਦਦ ਲਈ। ਪਤੀ ਨੇ ਪਤਨੀ ਨੂੰ 3.07 ਕਰੋੜ ਦਾ ਸਥਾਈ ਗੁਜਾਰਾ ਭੱਤਾ ਦੇਣ ਦਾ ਸਮਝੌਤਾ ਕੀਤਾ। ਇਹ ਮਾਮਲਾ ਹਰਿਆਣਾ ਦੇ ਕਰਨਾਲ ਦਾ ਹੈ। ਇਸ ਲਈ ਵਿਅਕਤੀ ਨੇ ਆਪਣੀ ਜ਼ਮੀਨ ਅਤੇ ਫ਼ਸਲ ਤੱਕ ਵੇਚ ਦਿੱਤੀ। ਦੋਹਾਂ ਦਾ ਵਿਆਹ 27 ਅਗਸਤ 1980 ਨੂੰ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ 3 ਬੱਚੇ 2 ਧੀਆਂ ਅਤੇ ਇਕ ਬੇਟਾ ਹੋਇਆ। ਹਾਲਾਂਕਿ ਸਮੇਂ ਦੇ ਨਾਲ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। 8 ਮਈ 2006 ਤੋਂ ਦੋਵੇਂ ਵੱਖ ਰਹਿਣ ਲੱਗ ਗਏ ਸਨ।
ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਹਾਈ ਕੋਰਟ ਨੇ 4 ਨਵੰਬਰ 2024 ਨੂੰ ਇਸ ਮਾਮਲੇ ਨੂੰ ਸੁਲਾਹ ਅਤੇ ਸਮਝੌਤੇ ਲਈ ਵਿਚੋਲਗੀ ਕੇਂਦਰ 'ਚ ਭੇਜਿਆ। ਵਿਚੋਲਗੀ ਦੌਰਾਨ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੇ 3.07 ਕਰੋੜ ਦੇ ਭੁਗਤਾਨ 'ਤੇ ਵਿਆਹ ਖ਼ਤਮ ਕਰਨ 'ਤੇ ਸਹਿਮਤੀ ਜਤਾਈ। ਪਤੀ ਨੇ ਆਪਣੀ ਖੇਤੀ ਯੋਗ ਜ਼ਮੀਨ ਵੇਚ ਕੇ 2.16 ਕਰੋੜ ਦਾ ਡਿਮਾਂਡ ਡ੍ਰਾਫਟ ਪਤਨੀ ਨੂੰ ਦੇ ਦਿੱਤਾ। ਇਸ ਤੋਂ ਇਲਾਵਾ ਗੰਨੇ ਅਤੇ ਹੋਰ ਫ਼ਸਲਾਂ ਵੇਚ ਕੇ ਜੇ-ਫਾਰਮ ਦੇ ਅਧੀਨ 50 ਲੱਖ ਰੁਪਏ ਕੈਸ਼ ਦਾ ਭੁਗਤਾਨ ਕੀਤਾ। ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ 3.07 ਕਰੋੜ ਦੀ ਰਾਸ਼ੀ ਸਥਾਈ ਗੁਜਾਰਾ ਭੱਤਾ ਮੰਨੀ ਜਾਵੇਗੀ। ਇਨ੍ਹਾਂ ਪੈਸਿਆਂ ਤੋਂ ਇਲਾਵਾ ਪਤਨੀ ਅਤੇ ਬੱਚੇ, ਪਤੀ ਜਾਂ ਉਸ ਦੀ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਜਤਾਉਣਗੇ। ਜੇਕਰ ਪਤੀ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਹ ਉਸ ਦੀ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ। ਜੱਜ ਸੁਧੀਰ ਸਿੰਘ ਅਤੇ ਜੱਜ ਜਸਜੀਤ ਸਿੰਘ ਬੇਦੀ ਦੀ ਬੈਂਚ ਨੇ ਸਮਝੌਤੇ ਨੂੰ ਸਵੀਕਾਰ ਕਰਦੇ ਹੋਏ ਵਿਆਹ ਖ਼ਤਮ ਕਰਨ ਦਾ ਆਦੇਸ਼ ਜਾਰੀ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8