'ਮੈਂ ਜ਼ਿੰਦਾ ਹਾਂ' ਦੇ ਸਬੂਤ ਲੈ ਕੇ ਘੁੰਮ ਰਿਹੈ ਬਜ਼ੁਰਗ, ਜਾਣੋ ਪੂਰਾ ਮਾਮਲਾ
Thursday, Dec 19, 2024 - 02:59 PM (IST)
ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਬਾਵਲ ਖੇਤਰ ਦੇ ਪਿੰਡ ਅਲਾਵਲਪੁਰ ਦੇ ਇਕ 80 ਸਾਲਾ ਬਜ਼ੁਰਗ ਮੈਂ ਜ਼ਿੰਦਾ ਹਾਂ ਦੇ ਸੂਬਤ ਲੈ ਕੇ ਘੁੰਮ ਰਿਹਾ ਹੈ। ਦਰਅਸਲ ਬਜ਼ੁਰਗ ਨੂੰ ਮ੍ਰਿਤਕ ਐਲਾਨ ਕਰ ਕੇ ਉਸ ਦੀ ਬੁਢਾਪਾ ਪੈਨਸ਼ਨ ਰੋਕ ਦਿੱਤੀ ਗਈ ਹੈ। ਉਹ ਜ਼ਿੰਦਾ ਹੋਣ ਦੇ ਸਬੂਤ ਲੈ ਕੇ ਪਿਛਲੇ 10 ਮਹੀਨੇ ਤੋਂ ਸਮਾਜ ਕਲਿਆਣ ਵਿਭਾਗ ਅਤੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇੜੇ ਮਾਰ-ਮਾਰ ਕੇ ਥੱਕ ਗਏ ਹਨ ਪਰ ਵਿਭਾਗ ਉਨ੍ਹਾਂ ਨੂੰ ਜਿਉਂਦਾ ਮੰਨਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੀ ਜਾਇਜ਼ ਮੰਗਾਂ ਨੂੰ ਸੁਣਨ ਲਈ ਤਿਆਰ ਹਾਂ, ਕੋਰਟ ਦੇ ਦਰਵਾਜ਼ੇ ਖੁੱਲ੍ਹੇ ਹਨ: SC
ਪਿੰਡ ਅਲਾਵਲਪੁਰ ਦਾ ਰਹਿਣ ਵਾਲਾ 80 ਸਾਲਾ ਲਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੈ ਰਿਹਾ ਸੀ। ਇਹ ਪੈਨਸ਼ਨ ਰਾਸ਼ੀ ਉਸ ਦੇ ਗੁਜ਼ਾਰੇ ਵਿਚ ਕਾਫੀ ਸਹਾਈ ਸਿੱਧ ਹੋ ਰਹੀ ਸੀ ਪਰ ਸਮਾਜ ਵਿਭਾਗ ਦੀ ਅਣਗਹਿਲੀ ਕਾਰਨ ਇਸ ਬਜ਼ੁਰਗ ਦੀ 10 ਮਹੀਨੇ ਪਹਿਲਾਂ ਇਹ ਕਹਿ ਕੇ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ ਕਿ ਉਸ ਦੀ ਮੌਤ ਹੋ ਗਈ ਹੈ। ਜਦੋਂ ਬਜ਼ੁਰਗ ਦੇ ਬੈਂਕ ਖਾਤੇ ਵਿਚ ਪੈਨਸ਼ਨ ਪੁੱਜਣੀ ਬੰਦ ਹੋ ਗਈ ਤਾਂ ਉਹ ਆਪਣੇ ਬੈਂਕ ਚਲਾ ਗਿਆ।
ਇਹ ਵੀ ਪੜ੍ਹੋ- ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਇਸ ’ਤੇ ਮੈਨੇਜਰ ਨੇ ਦੱਸਿਆ ਕਿ ਉਸ ਦੀ ਬੁਢਾਪਾ ਪੈਨਸ਼ਨ 15 ਫਰਵਰੀ ਤੋਂ ਬੰਦ ਹੈ। ਇਸ ਤੋਂ ਬਾਅਦ ਉਹ ਸਮਾਜ ਭਲਾਈ ਵਿਭਾਗ ਦੇ ਦਫ਼ਤਰ ਪੁੱਜੇ ਅਤੇ ਪੈਨਸ਼ਨ ਨਾ ਮਿਲਣ ਦਾ ਕਾਰਨ ਪੁੱਛਿਆ। ਉਥੇ ਮੌਜੂਦ ਅਧਿਕਾਰੀਆਂ ਅਤੇ ਕਰਮੀਆਂ ਨੇ ਉਸ ਨੂੰ ਕਿਹਾ ਕਿ - 'ਤੂੰ ਮਰ ਗਿਆ ਹੈ, ਇਸ ਲਈ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ'। ਬਜ਼ੁਰਗ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਲਾਲ ਸਿੰਘ ਹਾਂ ਅਤੇ ਤੁਹਾਡੇ ਸਾਹਮਣੇ ਜਿਉਂਦਾ ਖੜ੍ਹਾ ਹਾਂ' ਪਰ ਵਿਭਾਗ ਨੇ ਉਸ ਦੀ ਇਕ ਨਾ ਸੁਣੀ। ਜਿਸ ਕਾਰਨ ਉਸ ਦੀ ਪੈਨਸ਼ਨ 10 ਮਹੀਨਿਆਂ ਤੋਂ ਬੰਦ ਪਈ ਹੈ ਅਤੇ ਇਸ ਨੂੰ ਚਾਲੂ ਕਰਵਾਉਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਲਾਲ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 80 ਸਾਲ ਹੈ।
ਇਹ ਵੀ ਪੜ੍ਹੋ- 26 ਜਨਵਰੀ ਨੂੰ ਗੋਲੀ ਮਾਰ ਦੇਵਾਂਗਾ....CM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਲਾਲ ਸਿੰਘ ਨੇ ਦੱਸਿਆ ਕਿ ਉਹ ਇਕ ਮਜ਼ਦੂਰ ਵਜੋਂ ਕੰਮ ਕਰਦਾ ਸੀ ਪਰ ਪੈਰਾਂ ਤੋਂ ਲਾਚਾਰ ਹੋਣ ਕਾਰਨ ਅਜਿਹਾ ਕਰਨ ਵਿਚ ਅਸਮਰੱਥ ਹੈ। ਉਸ ਦੇ ਘਰੇਲੂ ਖਰਚੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਨਾਲ ਪੂਰੇ ਕੀਤੇ ਜਾ ਰਹੇ ਸਨ ਪਰ ਹੁਣ ਪੈਨਸ਼ਨ ਬੰਦ ਹੋਣ ਤੋਂ ਬਾਅਦ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।