ਚੱਲਦੀ ਕਾਰ ''ਚ ਅਚਾਨਕ ਲੱਗ ਗਈ ਅੱਗ, ਦੇਖਦੇ ਹੀ ਦੇਖਦੇ ਸੜ ਕੇ ਹੋ ਗਈ ਸੁਆਹ (ਤਸਵੀਰਾਂ)

04/29/2017 12:02:00 PM

ਸਾਦੁਲਪੁਰ— ਇੱਥੇ ਦੇਰ ਸ਼ਾਮ ਚੱਲਦੀ ਕਾਰ ''ਚ ਅਚਾਨਕ ਅੱਗ ਲੱਗ ਗਈ। ਕਾਰ ''ਚ ਸਵਾਰ 2 ਲੋਕ ਬਾਹਰ ਨਿਕਲਣ ''ਚ ਕਾਮਯਾਬ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਉੱਥੇ ਰੜਵਾ-ਹਰਪਾਲੂ ਦਰਮਿਆਨ ਰਾਬੀ ਵਾਲੀ ਜੋਹੜੀ ''ਚ ਇਹ ਮਾਮਲਾ ਹੋਇਆ। ਕਾਲਰੀ ਪਿੰਡ ਪੰਚਾਇਤ ਦੇ ਸਰਪੰਚ ਅਜੀਤ ਕੁਮਾਰ ਨੇ ਚਚੇਰੇ ਭਰਾ ਨਵੀਨ ਕੁਮਾਰ ਅਤੇ ਰਵਿੰਦਰ ਰਾਜਗੜ੍ਹ ਤੋਂ ਕਾਰ ਲੈ ਕੇ ਹਰਪਾਲੂ ਜਾ ਰਹੇ ਸਨ। ਰਾਬੀ ਵਾਲੀ ਜੋਹੜੀ ''ਚ ਪੁੱਜੇ ਤਾਂ ਏ.ਸੀ. ਅਤੇ ਇੰਜਣ ''ਚ ਅਚਾਨਕ ਅੱਗ ਲੱਗ ਗਈ।
ਦੋਵੇਂ ਸਮੇਂ ਰਹਿੰਦੇ ਬਾਹਰ ਨਿਕਲਣ ''ਚ ਕਾਮਯਾਬ ਹੋ ਗਏ। ਕਾਰ ਪੂਰੀ ਤਰ੍ਹਾਂ ਸੜ ਗਈ। ਕਾਰ ''ਚ ਪਿੰਡ ਪੰਚਾਇਤ ਕਾਲਰੀ ਦੇ ਕੁਝ ਕਾਗਜ਼ਾਤ ਵੀ ਸੜ ਗਏ। ਘਟਨਾ ਦੀ ਜਾਣਕਾਰੀ ''ਤੇ ਰਾਜਗੜ੍ਹ ਅਤੇ ਹਮੀਰਵਾਸ ਪੁਲਸ ਵੀ ਮੌਕੇ ''ਤੇ ਪੁੱਜੀ। ਨਵੀਨ ਕੁਮਾਰ ਅਤੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਨੇੜੇ-ਤੇੜੇ ਦੇ ਖੇਤਰ ''ਚ ਪਾਣੀ ਨਹੀਂ ਮਿਲਣ ਕਾਰਨ ਕਾਰ ''ਚ ਲੱਗੀ ਅੱਗ ਨੂੰ ਨਹੀਂ ਬੁਝਾਇਆ ਜਾ ਸਕਿਆ।


Disha

News Editor

Related News