ਚਲਦੀ ਕਾਰ ਵਿਚ ਅਚਾਨਕ ਮਚ ਗਏ ਅੱਗ ਦੇ ਭਾਂਬੜ, ਮਚੀ ਹਫ਼ੜਾ-ਦਫ਼ੜੀ

Wednesday, May 15, 2024 - 04:42 PM (IST)

ਚਲਦੀ ਕਾਰ ਵਿਚ ਅਚਾਨਕ ਮਚ ਗਏ ਅੱਗ ਦੇ ਭਾਂਬੜ, ਮਚੀ ਹਫ਼ੜਾ-ਦਫ਼ੜੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਵਿਖੇ ਹਾਈਵੇਅ 'ਤੇ ਪਿੰਡ ਪਤਿਆਲ ਨਜ਼ਦੀਕ ਅੱਜ ਦੁਪਹਿਰ ਢਾਈ ਵਜੇ ਕਰੀਬ ਇਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਡਰਾਈਵਰ ਸੁਰੱਖਿਅਤ ਬਾਹਰ ਨਿਕਲ ਆਇਆ। ਅਗਜ਼ਨੀ ਦੀ ਘਟਨਾ ਕਾਰਨ ਕਾਰ ਵਿਚ ਸਵਾਰ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੰਮੂ ਦੀ ਕਾਰ ਅਤੇ ਉਸ ਵਿਚ ਪਿਆ ਲੈਪਟੋਪ ਲਗਭਗ 50 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਸੜ ਤਬਾਹ ਹੋ ਗਿਆ।  ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਤਬਾਹ ਹੋਈ ਕਾਰ ਨੂੰ ਸੜਕ ਤੋਂ ਹਟਵਾਇਆ। 

ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News