ਹਸਪਤਾਲ ਦੇ ICU ''ਚ ਲੱਗੀ ਅੱਗ, ਧੂਏਂ ਕਾਰਨ ਤੋੜੇ ਗਏ ਕੱਚ, ਮਚੀ ਹਫੜਾ-ਦਫੜੀ

Thursday, Oct 12, 2023 - 11:23 AM (IST)

ਇੰਦੌਰ- ਇੰਦੌਰ ਦੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ। ਹਾਦਸੇ ਦੇ ਸਮੇਂ ਆਈ. ਸੀ. ਯੂ. 'ਚ 5 ਮਰੀਜ਼ ਦਾਖ਼ਲ ਸਨ, ਜੋ ਤੁਰੰਤ ਟਰਾਂਸਫ਼ਰ ਕੀਤੇ ਜਾਣ ਨਾਲ ਸੁਰੱਖਿਅਤ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਏ. ਬੀ. ਰੋਡ ਸਥਿਤ ਕੇਅਰ ਸੀ. ਐੱਚ. ਐੱਲ. ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਆਈ. ਸੀ. ਯੂ. ਵਿਚ ਲੱਗੀ।

ਇਹ ਵੀ ਪੜ੍ਹੋ-  ਦੀਵਾਲੀ-ਛਠ ਮੌਕੇ ਘਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ, ਚੱਲਣਗੀਆਂ ਸਪੈਸ਼ਲ ਟਰੇਨਾਂ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਗ ਤਾਂ ਮਾਮੂਲੀ ਸੀ ਪਰ ਆਈ. ਸੀ. ਯੂ. ਵਿਚ ਧੂੰਆਂ ਭਰ ਜਾਣ ਨਾਲ ਮਚੀ ਹਫੜਾ-ਦਫੜੀ ਦਰਮਿਆ ਇਸ ਇਕਾਈ ਦੇ ਕੱਚ ਤੋੜੇ ਗਏ ਅਤੇ ਅੱਗ ਬੁਝਾਈ ਗਈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਬੀ. ਐੱਸ. ਸਤਿਆ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੇ ਸਮੇਂ ਹਸਪਤਾਲ ਦੇ ਆਈ. ਸੀ. ਯੂ. 'ਚ 5 ਮਰੀਜ਼ ਸਨ, ਜਿਨ੍ਹਾਂ ਨੂੰ ਤੁਰੰਤ ਹੋਰ ਰੂਮ ਵਿਚ ਟਰਾਂਸਫ਼ਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 5 ਮਰੀਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ੁਰੂਆਤੀ ਤੌਰ 'ਤੇ ਇਹ ਪਤਾ ਲੱਗਾ ਹੈ ਕਿ ਅੱਗ ਆਈ. ਸੀ. ਯੂ. ਦੇ ਕਿਸੇ ਉਪਕਰਣ ਵਿਚ ਸ਼ਾਰਟ ਸਰਕਿਟ ਕਾਰਨ ਲੱਗੀ।

ਇਹ ਵੀ ਪੜ੍ਹੋ-  ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ 'ਅੰਮਾ' ਨਹੀਂ ਰਹੀ, ਮਿਲ ਚੁੱਕੈ ਨਾਰੀ ਸ਼ਕਤੀ ਪੁਰਸਕਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News