ਦਿੱਲੀ: ਰਬੜ ਫੈਕਟਰੀ ਦੇ ਸਟੋਰੇਜ ਗੋਦਾਮ ''ਚ ਲੱਗੀ ਭਿਆਨਕ ਅੱਗ
Monday, Jul 15, 2019 - 10:12 AM (IST)

ਨਵੀਂ ਦਿੱਲੀ—ਅੱਜ ਸਵੇਰਸਾਰ ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਰਬੜ ਫੈਕਟਰੀ ਨੇੜੇ ਇੱਕ ਗੋਦਾਮ 'ਚ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਪਹੁੰਚੀਆਂ ਫਿਲਹਾਲ ਬਚਾਅ-ਰਾਹਤ ਕਾਰਜ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਰਬੜ ਫੈਕਟਰੀ ਦੇ ਸਟੋਰੇਜ ਗੋਦਾਮ 'ਚ ਅੱਗ ਲੱਗਣ ਕਾਰਨ ਤੇਜ਼ੀ ਨਾਲ ਫੈਲ ਗਈ ਅਤੇ ਪੂਰੇ ਗੋਦਾਮ ਨੂੰ ਆਪਣੇ ਚਪੇਟ 'ਚ ਲੈ ਲਿਆ ਸੀ।