ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ

06/14/2023 11:10:16 PM

ਨੈਸ਼ਨਲ ਡੈਸਕ: ਅੱਜ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ ਵਿਚ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸਾਰੇ ਯਾਤਰੀਆਂ ਤੇ ਸਟਾਫ਼ ਨੂੰ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਤੇ ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਹਾਦਸੇ ਵਿਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਸਾਹਮਣੇ ਨਹੀਂ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ED ਵੱਲੋਂ ਹਿਰਾਸਤ 'ਚ ਲਏ ਜਾਣ 'ਤੇ ਫੁੱਟ-ਫੁੱਟ ਕੇ ਰੋਏ ਤਮਿਲਨਾਡੂ ਦੇ ਬਿਜਲੀ ਮੰਤਰੀ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਸਵਾ 9 ਵਜੇ ਦੇ ਕਰੀਬ ਏਅਰਪੋਰਟ ਦੇ ਚੈੱਕ-ਇਨ ਏਰੀਆ ਲਾਗੇ ਅੱਗ ਲੱਗ ਗਈ। ਏਅਰਪੋਰਟ ਸਟਾਫ਼ ਨੇ ਪੂਰੀ ਮੁਸਤੈਦੀ ਦਿਖਾਉਂਦਿਆਂ ਫ਼ੌਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕੀਤਾ ਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਅਰੰਭੀਆਂ ਗਈਆਂ। ਏਅਰਪੋਰਟ ਅਥਾਰਟੀ ਮੁਤਾਬਕ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਕੋਈ ਵੀ ਹਾਦਸੇ ਵਿਚ ਜ਼ਖ਼ਮੀ ਨਹੀਂ ਹੋਇਆ। ਤਕਰੀਬਨ ਅੱਧੇ ਘੰਟੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਐਕਸਪ੍ਰੈੱਸ ਵੇਅ 'ਤੇ ਚੱਲਦੇ ਵਾਹਨਾਂ 'ਤੇ ਵਰ੍ਹੇ 'ਅੱਗ ਦੇ ਗੋਲ਼ੇ', 4 ਲੋਕਾਂ ਨੇ ਗੁਆਈ ਜਾਨ

ਇਸ ਸਬੰਧੀ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਏਅਰਪੋਰਟ ਦੀ ਭਾਰਤੀ ਹਵਾਈ ਅੱਡਾ ਅਥਾਰਟੀ ਨੇ ਦੱਸਿਆ ਕਿ ਰਾਤ 9:12 ਵਜੇ ਚੈੱਕ-ਇਨ ਏਰੀਆ ਪੋਰਟਲ ਡੀ 'ਤੇ ਮਾਮੂਲੀ ਅੱਗ ਅਤੇ ਧੂੰਆਂ ਸੀ। ਰਾਤ 9:40 ਵਜੇ ਅੱਗ ਪੂਰੀ ਤਰ੍ਹਾਂ ਬੁਝ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਚੈੱਕ-ਇਨ ਖੇਤਰ ਵਿਚ ਧੂੰਏਂ ਦੀ ਮੌਜੂਦਗੀ ਕਾਰਨ ਚੈੱਕ-ਇਨ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਚੈੱਕ-ਇਨ ਅਤੇ ਸੰਚਾਲਨ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ 'ਚ ਪਾਈ ਧੱਕ, ਇਸ ਟੀਮ ਵੱਲੋਂ ਖੇਡਦਿਆਂ ਕੀਤੀ ਸ਼ਾਨਦਾਰ ਗੇਂਦਬਾਜ਼ੀ

ਇਸ ਬਾਰੇ CISF ਨੇ ਕਿਹਾ ਕਿ ਡੀ ਪੋਰਟਲ ਦੇ ਚੈੱਕ-ਇਨ ਕਾਊਂਟਰ 'ਤੇ ਅੱਗ ਲੱਗ ਗਈ ਸੀ। ਧੂੰਏਂ ਕਾਰਨ ਯਾਤਰੀਆਂ ਅਤੇ ਸਟਾਫ ਨੂੰ ਟਰਮੀਨਲ ਦੀ ਇਮਾਰਤ ਤੋਂ ਬਾਹਰ ਕੱਢਿਆ ਗਿਆ। ਇਸ ਵਿਚੇ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਅੱਗ ਬੁਝਾ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News