ਦਿੱਲੀ ਪਾਰਲੀਮੈਂਟ ਸਟ੍ਰੀਟ 'ਚ ਐੱਸ.ਬੀ.ਆਈ. ਇਮਾਰਤ ਦੀ ਪਹਿਲੀ ਮੰਜਿਲ 'ਚ ਲੱਗੀ ਅੱਗ

Sunday, Sep 10, 2017 - 04:26 AM (IST)

ਦਿੱਲੀ ਪਾਰਲੀਮੈਂਟ ਸਟ੍ਰੀਟ 'ਚ ਐੱਸ.ਬੀ.ਆਈ. ਇਮਾਰਤ ਦੀ ਪਹਿਲੀ ਮੰਜਿਲ 'ਚ ਲੱਗੀ ਅੱਗ

ਨਵੀਂ ਦਿੱਲੀ— ਦਿੱਲੀ ਦੇ ਪਾਰਲੀਮੈਂਟ ਸਟ੍ਰੀਟ 'ਚ ਐੱਸ.ਬੀ.ਆਈ. ਇਮਾਰਤ ਦੀ ਪਹਿਲੀ ਮੰਜਿਲ 'ਤੇ ਅੱਗ ਲੱਗ ਗਈ। ਅੱਗ ਲੱਗਣ 'ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਇਮਾਰਤ ਦਾ ਤਾਲਾ ਤੋੜ ਕੇ ਪਰਿਸਰ 'ਚ ਦਾਖਲ ਹੋਏ ਅਤੇ ਅੱਗ 'ਤੇ ਕਾਬੂ ਪਾਇਆ। ਪੁਲਸ ਨੇ ਕਿਹਾ ਕਿ ਹਾਲੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਐੱਸ.ਬੀ.ਆਈ. ਬ੍ਰਾਂਚ 'ਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ।
PunjabKesari


Related News