CM ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਸਖਸ਼ ਖਿਲਾਫ ਐੱਫ. ਆਈ. ਆਰ. ਦਰਜ
Sunday, May 05, 2019 - 12:14 PM (IST)

ਨਵੀਂ ਦਿੱਲੀ—ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਨੌਜਵਾਨ ਦੇ ਖਿਲਾਫ ਅੱਜ ਭਾਵ ਐਤਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਦਿੱਲੀ ਪੁਲਸ ਦੇ ਮੁਤਾਬਕ ਆਈ. ਪੀ. ਸੀ. ਸੈਕਸ਼ਨ 323 ਤਹਿਤ ਦੋਸ਼ੀ ਸੁਰੇਸ਼ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਨਵੀਂ ਦਿੱਲੀ ਲੋਕ ਸਭਾ ਖੇਤਰ ਦੇ ਮੋਤੀ ਨਗਰ ਵਿਧਾਨ ਸਭਾ 'ਚ ਚੋਣ ਪ੍ਰਚਾਰ ਕਰ ਰਹੇ ਸੀ। ਰੋਡ ਸ਼ੋਅ ਦੌਰਾਨ ਸੁਰੇਸ਼ ਅਚਾਨਕ ਸੀ. ਐੱਮ. ਕੇਜਰੀਵਾਲ ਦੀ ਜੀਪ ਦੀ ਬੋਨਟ 'ਤੇ ਚੜ੍ਹ ਗਿਆ ਅਤੇ ਉਸ ਨੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸਮਰਥਕਾਂ ਨੇ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਪੁਲਸ ਨੇ ਹਿਰਾਸਤ 'ਚ ਕਰ ਲਿਆ।