ਚੰਦਰਯਾਨ-3 ਬਾਰੇ ਟਵੀਟ ਕਰ ਮੁਸੀਬਤ 'ਚ ਫਸੇ ਅਦਾਕਾਰ ਪ੍ਰਕਾਸ਼ ਰਾਜ, ਪੁਲਸ ਨੇ ਦਰਜ ਕੀਤਾ ਮਾਮਲਾ

Tuesday, Aug 22, 2023 - 11:00 PM (IST)

ਚੰਦਰਯਾਨ-3 ਬਾਰੇ ਟਵੀਟ ਕਰ ਮੁਸੀਬਤ 'ਚ ਫਸੇ ਅਦਾਕਾਰ ਪ੍ਰਕਾਸ਼ ਰਾਜ, ਪੁਲਸ ਨੇ ਦਰਜ ਕੀਤਾ ਮਾਮਲਾ

ਨਵੀਂ ਦਿੱਲੀ (ਅਨਸ)- ਅਦਾਕਾਰ ਪ੍ਰਕਾਸ਼ ਰਾਜ ਇਕ ਵਾਰ ਫਿਰ ਸੁਰਖੀਆਂ ’ਚ ਆ ਗਏ ਹਨ। ਚੰਦਰਯਾਨ-3 ਮਿਸ਼ਨ ’ਤੇ ਕੀਤੇ ਗਏ ਟਵੀਟ ਸਬੰਧੀ ਉਨ੍ਹਾਂ ਦੀ ਰੱਜ ਕੇ ਆਲੋਚਨਾ ਹੋ ਰਹੀ ਹੈ। ਇੰਨਾ ਹੀ ਨਹੀਂ, ਇਸ ਮਾਮਲੇ ਵਿਚ ਉਨ੍ਹਾਂ ਦੇ ਖ਼ਿਲਾਫ਼ ਪੁਲਸ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਹਿੰਦੂ ਸੰਗਠਨਾਂ ਦੇ ਕੁਝ ਨੇਤਾਵਾਂ ਨੇ ਉਨ੍ਹਾਂ ਵਿਰੁੱਧ ਬਾਗਲਕੋਟ ਜ਼ਿਲੇ ਦੇ ਬਨਹੱਟੀ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। 

ਇਹ ਖ਼ਬਰ ਵੀ ਪੜ੍ਹੋ - ਮਹੂਰਤ ਕਢਵਾ ਕੇ ਕੀਤੀ 1 ਕਰੋੜ ਰੁਪਏ ਦੀ ਡਕੈਤੀ, ਡਾਕੂਆਂ ਦੇ ਨਾਲ-ਨਾਲ ਜੋਤਿਸ਼ੀ ਵੀ ਗ੍ਰਿਫ਼ਤਾਰ

ਅਦਾਕਾਰ ਨੇ ਬੀਤੇ ਦਿਨੀਂ ਟਵਿੱਟਰ ’ਤੇ ਇਕ ਵਿਵਾਦਪੂਰਨ ਪੋਸਟ ਕਰਦੇ ਹੋਏ ਇਸਰੋ ਦੇ ਮੂਨ ਮਿਸ਼ਨ ਚੰਦਰਯਾਨ-3 ਦਾ ਮਜ਼ਾਕ ਉਡਾਇਆ ਸੀ। ਬਾਗਲਕੋਟ ਪੁਲਸ ਨੇ ਦੱਸਿਆ ਕਿ ਅਦਾਕਾਰ ਵੱਲੋਂ ਸ਼ਰਟ ਅਤੇ ਲੁੰਗੀ ਪਹਿਨੇ ਇਕ ਵਿਅਕਤੀ ਦਾ ਕਾਰਟੂਨ ਸਾਂਝਾ ਕੀਤਾ ਸੀ, ਜਿਸ ਵਿਚ ਉਹ ਚਾਹ ਪਾ ਰਿਹਾ ਸੀ। ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੋਇਆ ਸੀ ਕਿ ਚੰਦਰਯਾਨ ਤੋਂ ਹੁਣੇ ਹੀ ਪਹਿਲਾ ਦ੍ਰਿਸ਼ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਨਵੀਂ ਸਕੀਮ ਦੀ ਸ਼ੁਰੂਆਤ, 11 ਹਜ਼ਾਰ ਵਿਦਿਆਰਥੀਆਂ ਨੂੰ ਮਿਲੇਗਾ ਫ਼ਾਇਦਾ

ਇਸ ਤੋਂ ਬਾਅਦ ਤੋਂ ਪ੍ਰਕਾਸ਼ ਰਾਜ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚੰਦਰਯਾਨ-3 ਮਿਸ਼ਨ ਦੇਸ਼ ਦੇ ਮਾਣ-ਸਨਮਾਨ ਨਾਲ ਜੁੜਿਆ ਹੈ। ਇਸ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News