ਮੱਧ ਪ੍ਰਦੇਸ਼ ਦੇ ਸਰਕਾਰੀ ਦਫਤਰਾਂ ''ਚ ਸਿਗਰਟਨੋਸ਼ੀ ''ਤੇ ਹੋਵੇਗਾ 200 ਰੁਪਏ ਜੁਰਮਾਨਾ
Tuesday, Dec 18, 2018 - 06:20 PM (IST)
ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਅਤੇ ਹੋਰ ਸ਼ਹਿਰਾਂ 'ਚ ਵੀ ਸਰਕਾਰੀ ਦਫਤਰਾਂ 'ਚ ਸਵੱਛਤਾ ਮੁਹਿੰਮ ਨੂੰ ਅਸਰਦਾਰ ਬਣਾਉਣ ਲਈ ਖਾਸ ਫੈਸਲੇ ਲਏ ਗਏ ਹਨ। ਹਰ ਸਰਕਾਰੀ ਦਫਤਰ ਦੇ ਕਮਰਿਆਂ 'ਚ ਡਸਟਬਿਨ ਰੱਖੇ ਜਾਣਗੇ। ਸਾਰਾ ਕੂੜਾ ਉਨ੍ਹਾਂ 'ਚ ਪਾਉਣਾ ਹੋਵੇਗਾ। ਦਫਤਰਾਂ ਅੰਦਰ ਸਿਗਰਟਨੋਸ਼ੀ ਕਰਨ 'ਤੇ 200 ਰੁਪਏ ਜੁਰਮਾਨਾ ਹੋਵੇਗਾ। ਇਸ ਮੰਤਵ ਲਈ ਸਭ ਦਫਤਰਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
