ਆਰਥਿਕ ਤੰਗੀ ਨੇ ਲਈ ਬੇਬੱਸ ਪਿਓ ਦੀ ਜਾਨ! ਧੀ ਦਾ ਵਿਆਹ ਨਹੀਂ ਕਰਵਾ ਸਕਿਆ ਤਾਂ...

Friday, Apr 24, 2026 - 03:24 PM (IST)

ਆਰਥਿਕ ਤੰਗੀ ਨੇ ਲਈ ਬੇਬੱਸ ਪਿਓ ਦੀ ਜਾਨ! ਧੀ ਦਾ ਵਿਆਹ ਨਹੀਂ ਕਰਵਾ ਸਕਿਆ ਤਾਂ...

ਬਲੀਆ- ਉੱਤਰ ਪ੍ਰਦੇਸ਼ 'ਚ ਬਲੀਆ ਜ਼ਿਲ੍ਹੇ ਦੇ ਰਸੜਾ ਕੋਤਵਾਲੀ ਖੇਤਰ 'ਚ ਇਕ ਵਿਅਕਤੀ ਨੇ ਆਰਥਿਕ ਤੰਗੀ ਕਾਰਨ ਧੀ ਦਾ ਵਿਆਹ ਨਾ ਕਰ ਸਕਣ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਰਸੜਾ ਕਸਬੇ 'ਚ ਰੇਲਵੇ ਸਟੇਸ਼ਨ ਕੰਪਲੈਕਸ ਕੋਲ ਇਕ ਖੂਹ 'ਚ ਵੀਰਵਾਰ ਸ਼ਾਮ ਜਯਲੇਸ਼ ਰਾਜਭਰ (45) ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਕੋਤਵਾਲੀ ਇੰਚਾਰਜ ਯੋਗੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੀਆਂ ਚਾਰ ਧੀਆਂ ਹਨ ਅਤੇ ਉਹ ਇਕ ਛੋਟਾ ਜਿਹਾ ਕਾਰੋਬਾਰ ਕਰਦਾ ਸੀ। ਕੋਤਵਾਲੀ ਇੰਚਾਰਜ ਨੇ ਪਿੰਡ ਵਾਸੀਆਂ ਦੇ ਹਵਾਲੇ ਤੋਂ ਦੱਸਿਆ ਕਿ ਜਯਲੇਸ਼ ਆਰਥਿਕ ਕਿਲੱਤ ਕਾਰਨ ਆਪਣੀ 22 ਸਾਲਾ ਧੀ ਦਾ ਵਿਆਹ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਪਰੇਸ਼ਾਨੀ 'ਚ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News