7 ਫੇਰਿਆਂ ਤੋਂ ਪਹਿਲਾਂ ਦਿੱਲੀ ਵਾਲੀ ਪ੍ਰੇਮਿਕਾ ਦੀ Entry ! ਬੋਲੀ- ''ਮੈਨੂੰ ਧੋਖਾ ਦੇ ਕੇ ਕਰਵਾ ਰਿਹੈ ਵਿਆਹ''

Wednesday, Apr 22, 2026 - 04:59 PM (IST)

7 ਫੇਰਿਆਂ ਤੋਂ ਪਹਿਲਾਂ ਦਿੱਲੀ ਵਾਲੀ ਪ੍ਰੇਮਿਕਾ ਦੀ Entry ! ਬੋਲੀ- ''ਮੈਨੂੰ ਧੋਖਾ ਦੇ ਕੇ ਕਰਵਾ ਰਿਹੈ ਵਿਆਹ''

ਅਮੇਠੀ- ਦਿੱਲੀ 'ਚ ਰਹਿਣ ਵਾਲੀ ਇਕ ਕੁੜੀ ਨੇ ਜ਼ਿਲ੍ਹੇ ਦੇ ਅਮੇਠੀ ਥਾਣਾ ਖੇਤਰ ਦੇ ਮੋਚਵਾ ਪਿੰਡ ਵਾਸੀ ਇਕ ਨੌਜਵਾਨ 'ਤੇ ਵਿਆਹ ਦਾ ਝਾਂਸਾ ਦੇ ਕੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ ਅਤੇ ਪੁਲਸ ਤੋਂ ਦੂਜੀ ਔਰਤ ਨਾਲ ਹੋਣ ਵਾਲਾ ਉਸ ਦਾ ਵਿਆਹ ਰੁਕਵਾਉਣ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦਿੱਲੀ 'ਚ ਕੰਮ ਕਰਦੀ ਸੀ ਅਤੇ ਮੂਲ ਰੂਪ ਨਾਲ ਬਹਿਰਾਈਚ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਅਧਿਕਾਰੀਆਂ ਅਨੁਸਾਰ ਕੁੜੀ ਨੇ ਦਾਅਵਾ ਕੀਤਾ ਕਿ ਉਸ ਦੀ ਮੁਲਾਕਾਤ ਅਮੇਠੀ ਦੇ ਮੋਚਵਾ ਪਿੰਡ ਦੇ ਵਾਸੀ ਮੋਹਿਤ ਵਿਸ਼ਵਕਰਮਾ ਨਾਲ ਇਕ ਸ਼ਾਪਿੰਗ ਮਾਲ 'ਚ ਹੋਈ ਸੀ, ਜਿੱਥੇ ਦੋਵੇਂ ਕੰਮ ਕਰਦੇ ਸਨ ਅਤੇ ਦੋਵਾਂ ਵਿਚਾਲੇ ਸੰਬੰਧ ਬਣ ਗਏ। 

ਕੁੜੀ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ 2 ਵਾਰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ। ਸ਼ਿਕਾਇਤ ਅਨੁਸਾਰ, ਦੋਸ਼ੀ ਨੇ ਪੀੜਤਾ ਦੇ ਆਧਾਰ ਕਾਰਡ 'ਚ ਆਪਣਾ ਨਾਂ ਪਤੀ ਵਜੋਂ ਦਰਜ ਕਰਵਾਇਆ ਸੀ। ਸ਼ਿਕਾਇਤ ਅਨੁਸਾਰ, ਬਾਅਦ 'ਚ ਵਿਸ਼ਵਕਰਮਾ ਨੇ ਉਸ ਨੂੰ ਦਿੱਲੀ 'ਚ ਛੱਡ ਦਿੱਤਾ ਅਤੇ ਆਪਣੇ ਪਿੰਡ ਵਾਪਸ ਆਇਆ, ਜਿੱਥੇ ਹੁਣ ਉਹ 2 ਮਈ ਨੂੰ ਇਕ ਹੋਰ ਔਰਤ ਨਾਲ ਵਿਆਹ ਕਰਨ ਵਾਲਾ ਹੈ। ਇਹ ਜਾਣਨ 'ਤੇ, ਔਰਤ ਅਮੇਠੀ ਆਈ ਅੇਤ ਤਿੰਨ ਦਿਨਾਂ ਤੱਕ ਉਸ ਦੇ ਘਰ ਰਹੀ ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਵਧੀਕ ਪੁਲਸ ਸੁਪਰਡੈਂਟ ਗਿਆਨੇਂਦਰ ਕੁਮਾਰ ਸਿੰਘ ਨੇ ਕਿਹਾ ਕਿ 21 ਅਪ੍ਰੈਲ ਨੂੰ ਇਕ ਸ਼ਿਕਾਇਤ ਮਿਲੀ ਸੀ ਅਤੇ ਸ਼ੁਰੂਆਤੀ ਤਸਦੀਕ 'ਚ ਦੋਸ਼ੀ ਦੀ ਪਛਾਣ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ,''ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਤੀਜਿਆਂ ਦੇ ਆਧਾਰ 'ਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News