ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ ''ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ ਭਾਵੁਕ ਹੋਈ ਮਸ਼ਹੂਰ ਗਾਇਕਾ

Tuesday, Apr 14, 2026 - 03:07 PM (IST)

ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ ''ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ ਭਾਵੁਕ ਹੋਈ ਮਸ਼ਹੂਰ ਗਾਇਕਾ

ਮੁੰਬਈ (ਏਜੰਸੀ) : ਦਿੱਗਜ ਗਾਇਕਾ ਕੇ. ਐੱਸ. ਚਿਤਰਾ ਨੇ ਆਪਣੀ ਮਰਹੂਮ ਧੀ ਨੂੰ ਯਾਦ ਕਰਦਿਆਂ ਇਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਆਪਣੀ ਇਕਲੌਤੀ ਧੀ ਨੰਦਨਾ ਦੀ ਬਰਸੀ ਮੌਕੇ ਚਿਤਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ ਸ਼ਰਧਾਂਜਲੀ

PunjabKesari

"ਜਦੋਂ ਤੱਕ ਦੁਬਾਰਾ ਨਹੀਂ ਮਿਲਦੇ, ਤੁਸੀਂ ਮੇਰੇ ਦਿਲ 'ਚ ਰਹੋਗੇ"

ਧੀ ਦੀ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦਿਆਂ ਚਿਤਰਾ ਨੇ ਲਿਖਿਆ, "ਇਹ ਸੱਚਾਈ ਕਿ ਤੁਸੀਂ ਹੁਣ ਇੱਥੇ ਨਹੀਂ ਹੋ, ਮੈਨੂੰ ਹਮੇਸ਼ਾ ਦਰਦ ਦਿੰਦੀ ਰਹੇਗੀ। ਪਰ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ, ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ।" ਚਿਤਰਾ ਦੀ ਇਸ ਪੋਸਟ ਤੋਂ ਸਾਫ਼ ਝਲਕਦਾ ਹੈ ਕਿ ਸਾਲਾਂ ਬਾਅਦ ਵੀ ਆਪਣੀ ਧੀ ਨੂੰ ਗੁਆਉਣ ਦਾ ਗ਼ਮ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਤਾਜ਼ਾ ਹੈ।

ਇਹ ਵੀ ਪੜ੍ਹੋ: "ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ ਖ਼ੂਬਸੂਰਤ ਕੋਰੀਓਗ੍ਰਾਫਰ

PunjabKesari

ਦੁਬਈ 'ਚ ਵਾਪਰਿਆ ਸੀ ਦਰਦਨਾਕ ਹਾਦਸਾ

ਕੇ. ਐੱਸ. ਚਿਤਰਾ ਦੇ ਜੀਵਨ ਵਿੱਚ ਇਹ ਦੁਖਾਂਤ ਸਾਲ 2011 ਵਿੱਚ ਵਾਪਰਿਆ ਸੀ। ਦੱਸ ਦੇਈਏ ਕਿ ਵਿਆਹ ਦੇ 15 ਸਾਲਾਂ ਬਾਅਦ 2002 ਵਿੱਚ ਉਨ੍ਹਾਂ ਦੀ ਧੀ ਨੰਦਨਾ ਦਾ ਜਨਮ ਹੋਇਆ ਸੀ। ਦੁਬਈ ਵਿੱਚ ਇੱਕ ਹਾਦਸੇ ਦੌਰਾਨ ਪੂਲ ਵਿੱਚ ਡੁੱਬਣ ਕਾਰਨ ਨੰਦਨਾ ਦੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਨੰਦਨਾ ਇੱਕ 'ਸਪੈਸ਼ਲ ਚਾਈਲਡ' (ਡਾਊਨ ਸਿੰਡਰੋਮ) ਸੀ, ਜਿਸ ਕਾਰਨ ਚਿਤਰਾ ਉਸ ਦੇ ਬਹੁਤ ਜ਼ਿਆਦਾ ਕਰੀਬ ਸੀ। ਇਸ ਭਿਆਨਕ ਹਾਦਸੇ ਨੇ ਗਾਇਕਾ ਨੂੰ ਅੰਦਰੋਂ ਤੋੜ ਦਿੱਤਾ ਸੀ। ਚਿਤਰਾ ਨੇ ਕਈ ਵਾਰ ਦੱਸਿਆ ਹੈ ਕਿ ਇਸ ਵੱਡੇ ਘਾਟੇ ਤੋਂ ਉੱਭਰਨ ਲਈ ਸੰਗੀਤ ਅਤੇ ਪ੍ਰਮਾਤਮਾ ਦੀ ਭਗਤੀ ਨੇ ਹੀ ਉਨ੍ਹਾਂ ਦੀ ਮਦਦ ਕੀਤੀ। ਚਿਤਰਾ ਅਤੇ ਉਨ੍ਹਾਂ ਦੇ ਪਤੀ ਵਿਜੇ ਸ਼ੰਕਰ ਦੀ ਨੰਦਨਾ ਤੋਂ ਇਲਾਵਾ ਕੋਈ ਹੋਰ ਸੰਤਾਨ ਨਹੀਂ ਹੈ।

ਇਹ ਵੀ ਪੜ੍ਹੋ: ਨਸ਼ਾ ਛਡਾਊ ਕੇਂਦਰ 'ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ ਬਾਅਦ ਚੁੱਕਿਆ ਵੱਡਾ ਕਦਮ

ਚਾਰ ਦਹਾਕਿਆਂ ਦਾ ਸ਼ਾਨਦਾਰ ਕਰੀਅਰ

ਆਪਣੀ ਨਿੱਜੀ ਜ਼ਿੰਦਗੀ ਵਿੱਚ ਇੰਨੇ ਵੱਡੇ ਦੁੱਖ ਦੇ ਬਾਵਜੂਦ ਚਿਤਰਾ ਨੇ ਆਪਣੇ ਕੰਮ ਪ੍ਰਤੀ ਸਮਰਪਣ ਨਹੀਂ ਛੱਡਿਆ। ਉਨ੍ਹਾਂ ਨੇ ਹਿੰਦੀ (ਪੀਆ ਬਸੰਤੀ, ਕਹਿਨਾ ਹੀ ਕਿਆ), ਤਾਮਿਲ, ਤੇਲਗੂ ਅਤੇ ਮਲਿਆਲਮ ਸਮੇਤ ਕਈ ਭਾਸ਼ਾਵਾਂ ਵਿੱਚ 25,000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਉਨ੍ਹਾਂ ਨੂੰ ਕਈ ਰਾਸ਼ਟਰੀ ਫਿਲਮ ਪੁਰਸਕਾਰਾਂ ਅਤੇ ਵੱਕਾਰੀ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News