ਲਖਨਊ ''ਚ ਰੂਹ ਕੰਬਾਊ ਵਾਰਦਾਤ: ਕਲਯੁਗੀ ਪਿਓ ਨੇ ਆਪਣੀ ਹੀ ਨਾਬਾਲਗ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ

Monday, Apr 20, 2026 - 05:56 PM (IST)

ਲਖਨਊ ''ਚ ਰੂਹ ਕੰਬਾਊ ਵਾਰਦਾਤ: ਕਲਯੁਗੀ ਪਿਓ ਨੇ ਆਪਣੀ ਹੀ ਨਾਬਾਲਗ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਬੇਹੱਦ ਦਰਦਨਾਕ ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ ਨਾਬਾਲਗ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿਤਾ ਨੇ ਨਾ ਸਿਰਫ਼ ਧੀ ਦਾ ਗਲਾ ਘੁੱਟਿਆ, ਸਗੋਂ ਉਸ ਦੀ ਪਛਾਣ ਛੁਪਾਉਣ ਲਈ ਉਸ ਦੇ ਚਿਹਰੇ 'ਤੇ ਤੇਜ਼ਾਬ ਪਾ ਦਿੱਤਾ ਤੇ ਲਾਸ਼ ਨੂੰ ਬਾਰਾਬੰਕੀ ਦੀ ਸ਼ਾਰਦਾ ਨਹਿਰ ਵਿੱਚ ਸੁੱਟ ਦਿੱਤਾ। ਇਹ ਖੌਫਨਾਕ ਮਾਮਲਾ ਲਖਨਊ ਦੇ ਚਿਨਹਟ ਥਾਣੇ ਨਾਲ ਸਬੰਧਤ ਹੈ।

ਪ੍ਰੇਮ ਸਬੰਧਾਂ ਦੇ ਸ਼ੱਕ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ 
ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਪਿਤਾ ਵਿਜੇ ਚੌਬੇ ਨੇ ਖੁਲਾਸਾ ਕੀਤਾ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਧੀ ਦੇ ਕਿਸੇ ਨਾਲ ਪ੍ਰੇਮ ਸਬੰਧ ਹਨ। ਇਸੇ ਸ਼ੱਕ ਦੇ ਚੱਲਦਿਆਂ ਉਸ ਨੇ ਆਪਣੇ ਦੋਸਤ ਅਬਦੁਲ ਮੰਨਾਨ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ। ਉਹ 14 ਅਪ੍ਰੈਲ ਨੂੰ ਆਪਣੀ ਧੀ ਨੂੰ ਝਾੜ-ਫੂਕ ਦੇ ਬਹਾਨੇ ਸੁਲਤਾਨਪੁਰ ਲੈ ਗਿਆ ਸੀ।

ਯੋਜਨਾਬੱਧ ਤਰੀਕੇ ਨਾਲ ਕੀਤਾ ਕਤਲ
ਮੁਲਜ਼ਮਾਂ ਨੇ ਇੱਕ ਗੱਡੀ ਕਿਰਾਏ 'ਤੇ ਲਈ ਅਤੇ ਰਾਤ ਨੂੰ ਇੱਕ ਢਾਬੇ 'ਤੇ ਖਾਣਾ ਖਾ ਕੇ ਉੱਥੇ ਹੀ ਰੁਕੇ,। ਅਗਲੇ ਦਿਨ ਕਾਫੀ ਦੇਰ ਤੱਕ ਸੜਕਾਂ 'ਤੇ ਘੁੰਮਣ ਤੋਂ ਬਾਅਦ ਰਾਤ ਦੇ ਕਰੀਬ 1 ਤੋਂ 2 ਵਜੇ ਦੇ ਵਿਚਕਾਰ, ਜਦੋਂ ਲੜਕੀ ਗੱਡੀ ਦੀ ਪਿਛਲੀ ਸੀਟ 'ਤੇ ਸੌਂ ਰਹੀ ਸੀ, ਤਾਂ ਉਨ੍ਹਾਂ ਨੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮੁਲਜ਼ਮਾਂ ਨੇ ਪਹਿਲਾਂ ਹੀ ਤੇਜ਼ਾਬ ਦਾ ਇੰਤਜ਼ਾਮ ਕੀਤਾ ਹੋਇਆ ਸੀ, ਤਾਂ ਜੋ ਲਾਸ਼ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਨੇ ਲੜਕੀ ਦੇ ਮੂੰਹ 'ਤੇ ਤੇਜ਼ਾਬ ਪਾਇਆ ਅਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।

ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼
 ਹੈਰਾਨੀ ਦੀ ਗੱਲ ਇਹ ਹੈ ਕਿ ਆਪਣੀ ਹੀ ਧੀ ਦਾ ਕਤਲ ਕਰਨ ਤੋਂ ਬਾਅਦ, ਮੁਲਜ਼ਮ ਪਿਤਾ ਨੇ 16 ਅਪ੍ਰੈਲ ਨੂੰ ਖੁਦ ਪੁਲਸ ਕੋਲ ਜਾ ਕੇ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਹਾਲਾਂਕਿ, ਜਾਂਚ ਦੌਰਾਨ ਜਦੋਂ ਪੁਲਸ ਨੂੰ ਪਿਤਾ 'ਤੇ ਸ਼ੱਕ ਹੋਇਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਪਿਤਾ ਵਿਜੇ ਚੌਬੇ ਅਤੇ ਉਸ ਦੇ ਦੋਸਤ ਅਬਦੁਲ ਮੰਨਾਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News