ਅੰਤਿਮ ਸਸਕਾਰ ਤੋਂ ਪਹਿਲੇ ਲਾਸ਼ ''ਚ ਹੋਈ ਹਰਕਤ, ਸ਼ਮਸ਼ਾਨ ਤੋਂ ਚੁੱਕੇ ਲੈ ਗਏ ਪਰਿਵਾਰਕ ਮੈਂਬਰ
Wednesday, Dec 20, 2017 - 06:13 PM (IST)

ਗਾਜੀਪੁਰ— ਯੂ.ਪੀ ਦੇ ਗਾਜੀਪੁਰ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਅੰਤਿਮ ਸਸਕਾਰ ਤੋਂ ਪਹਿਲੇ ਲਾਸ਼ 'ਚ ਹਰਕਤ ਹੋਣ ਲੱਗੀ। ਇਹ ਦੇਖ ਪਰਿਵਾਰਕ ਮੈਂਬਰ ਲਾਸ਼ ਨੂੰ ਲੈ ਕੇ ਹਸਪਤਾਲ ਪੁੱਜੇ, ਜਿੱਥੇ 20 ਮਿੰਟ ਤੱਕ ਚੈਕਅੱਪ ਦੇ ਬਾਅਦ ਡਾਕਟਰ ਨੇ ਵਿਅਕਤੀ ਨੂੰ ਫਿਰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਾਣਕਾਰੀ ਮੁਤਾਬਕ ਮਾਮਲਾ ਗਾਜੀਪੁਰ ਜ਼ਿਲੇ ਦੇ ਜਮਸੜਾ ਦੁਲਹਪੁਰ ਦਾ ਹੈ। ਜਿੱਥੋਂ ਦੇ ਰਹਿਣ ਵਾਲੇ ਉਮੇਸ਼ ਕੁਮਾਰ ਸਿੰਘ ਨੂੰ ਮੰਗਲਵਾਰ ਸਵੇਰੇ ਅਚਾਨਕ ਸਿਰ ਦਰਦ ਹੋਇਆ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਮੇਸ਼ ਦੇ ਭਾਣਜੇ ਅਨਿਲ ਨੇ ਦੱਸਿਆ ਕਿ ਦੁਪਹਿਰ 'ਚ ਲਾਸ਼ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ, ਜਿੱਥੇ ਚਿਤਾ 'ਤੇ ਲਿਟਾਉਂਦੇ ਸਮੇਂ ਸਰੀਰ 'ਚ ਕੁਝ ਹਰਕਤ ਹੋਣ ਲੱਗੀ। ਇਹ ਦੇਖ ਸਾਰੇ ਲੋਕ ਹੈਰਾਨ ਹੋ ਗਏ। ਅਸੀਂ ਲੋਕ ਲਾਸ਼ ਨੂੰ ਹਸਪਤਾਲ ਲੈ ਗਏ, ਜਿੱਥੇ ਜਾਂਚ ਦੇ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਮਰ ਚੁੱਕੇ ਹਨ। ਇਸ ਸੰਬੰਧ 'ਚ ਡਾਕਟਰ ਮੁਖਤਾਰ ਯਾਦਵ ਦਾ ਕਹਿਣਾ ਹੈ ਕਿ ਮੇਰੇ ਕੋਲ ਪਹਿਲੇ ਤੋਂ ਮ੍ਰਿਤ ਲਾਸ਼ ਲਿਆਈ ਗਈ ਸੀ। ਮੌਤ ਦੇ ਬਾਅਦ ਸਰੀਰ 'ਚ ਹਰਕਤ ਹੋਣਾ ਆਮ ਗੱਲ ਹੈ। ਇਸ ਪ੍ਰੀਕਿਰਿਆ ਦੌਰਾਨ ਸਰੀਰ 'ਚ ਥੌੜੀ ਬਹੁਤ ਹਰਕਤ ਹੋ ਹੀ ਜਾਂਦੀ ਹੈ।