ਦਾਊਦ ਦੇ ਭਰਾ ਇਕਬਾਲ ਕਾਸਕਰ 'ਤੇ 'ਮਨੀ ਲਾਂਡਰਿੰਗ' ਦਾ ਕੇਸ ਦਰਜ

09/26/2017 9:10:13 PM

ਨਵੀਂ ਦਿੱਲੀ- ਇਡੀ ਨੇ ਅੰਡਰਵਰਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਉਸ ਨੂੰ ਥਾਣੇ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਕ ਵਪਾਰੀ ਤੋਂ ਵਸੂਲੀ ਅਤੇ ਧਮਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਉਸ ਦੇ ਬਾਅਦ ਸੁਰੱਖਿਆ ਏਜੰਸੀਆਂ ਦਾਊਦ ਦੇ ਭਰਾ ਤੋਂ ਲਗਾਤਾਰ ਪੁਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੁਛਗਿੱਛ ਦੌਰਾਨ ਉਸ ਨੇ ਮੰਨਿਆ ਸੀ ਕਿ ਦਾਊਦ ਪਾਕਿਸਤਾਨ 'ਚ ਪਰਿਵਾਰ ਦੇ ਨਾਲ ਰਹਿ ਰਿਹਾ ਹੈ। ਥਾਣੇ ਦੇ ਡੀ. ਐੱਸ. ਪੀ. (ਕ੍ਰਾਈਮ ਬ੍ਰਾਂਚ) ਅਭੇਸ਼ਕ ਤਰੀਮੁਖੇ ਨੇ ਦੱਸਿਆ ਕਿ ਜਦੋਂ ਇਕਬਾਲ ਤੋਂ ਦਾਊਦ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਦਾਊਦ ਪਾਕਿਸਤਾਨ ਵਿਚ ਹੀ ਹੈ। ਦੱਸ ਦਈਏ ਕਿ ਪਾਕਿਸਤਾਨ ਵਾਰ-ਵਾਰ ਕਹਿੰਦਾ ਆਇਆ ਹੈ ਕਿ ਦਾਊਦ ਉਨ੍ਹਾਂ ਕੋਲ ਨਹੀਂ ਹੈ।
ਭਾਰਤ ਸਰਕਾਰ ਪਾਕਿਸਤਾਨ ਨੂੰ ਡਾਜ਼ੀਯਰ ਵੀ ਸੌਂਪ ਚੁਕੀ ਹੈ, ਜਿਸ 'ਚ ਦਾਊਦ ਕਰਾਚੀ ਸਥਿਤ ਘਰ ਅਤੇ ਪਾਕਿਸਤਾਨ 'ਚ ਉਸ ਦੇ ਦੂਸਰਿਆਂ ਟਿਕਾਣਿਆਂ ਦਾ ਪਤਾ ਵੀ ਦਰਜ ਹੈ। ਦਾਊਦ ਇਬਰਾਹਿਮ 1993 'ਚ ਮੁੰਬਈ 'ਚ ਹੋਏ ਸੀਰੀਅਲ ਬਲਾਸਟ ਦਾ ਮੁੱਖ ਦੋਸ਼ੀ ਹੈ।


Related News