ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

Tuesday, Feb 21, 2023 - 01:06 AM (IST)

ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਨੈਸ਼ਨਲ ਡੈਸਕ : ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਲਾਈਵ ਸ਼ੋਅ ਦੌਰਾਨ ਉਨ੍ਹਾਂ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨਿਗਮ ਦੇ ਉਸਦਾਤ ਦੇ ਬੇਟੇ ਰਬਾਨੀ ਖਾਨ ਨੂੰ ਸੱਟ ਲੱਗੀ ਹੈ, ਉਸ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਚੇਂਬੂਰ 'ਚ ਲਾਈਵ ਸ਼ੋਅ ਦੌਰਾਨ ਕੁਝ ਲੋਕਾਂ ਨੇ ਸੋਨੂੰ ਨਿਗਮ 'ਤੇ ਹਮਲਾ ਕਰ ਦਿੱਤਾ।

ਅੱਜ ਚੇਂਬੂਰ 'ਚ ਫੈਸਟੀਵਲ ਦਾ ਆਖਰੀ ਦਿਨ ਸੀ, ਜਿਸ 'ਚ ਸੋਨੂੰ ਨਿਗਮ ਨੂੰ ਬੁਲਾਇਆ ਗਿਆ ਸੀ। ਸੋਨੂੰ ਨਿਗਮ ਪਰਫਾਰਮੈਂਸ ਤੋਂ ਬਾਅਦ ਵਾਪਸ ਜਾ ਰਹੇ ਸੀ, ਰਸਤੇ 'ਚ ਕੁਝ ਲੋਕ ਸੈਲਫੀ ਲੈ ਰਹੇ ਸਨ, ਜਦੋਂ ਉਨ੍ਹਾਂ ਦੀ ਟੀਮ ਦਾ ਇਕ ਵਿਅਕਤੀ ਹੇਠਾਂ ਡਿੱਗ ਗਿਆ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਨੂੰ ਐਕਸਰੇ ਕਰਵਾ ਕੇ ਘਰ ਭੇਜ ਦਿੱਤਾ ਗਿਆ। ਸੋਨੂੰ ਦੀ ਹਾਲਤ ਬਿਲਕੁਲ ਠੀਕ ਹੈ। ਪੁਲਸ ਧੱਕਾ-ਮੁੱਕੀ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

Mandeep Singh

Content Editor

Related News