ਅਨੋਖੀ ਮੁਹਿੰਮ : ਚੋਣ ਖਰਚ ''ਤੇ ਲਗਾਮ ਲਾਉਣ ਲਈ ਇਸ ਸ਼ਖਸ ਨੇ ''ਦਾਅ'' ''ਤੇ ਲਾਈ ਜਾਨ

03/26/2019 3:31:44 PM

ਭੋਪਾਲ— ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ ਅਤੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। 5 ਸਾਲ ਸੱਤਾ ਸੰਭਾਲਣ ਵਾਲੇ ਪੀ. ਐੱਮ. ਨਰਿੰਦਰ ਮੋਦੀ ਮੁੜ ਪੀ. ਐੱਮ. ਦੀ ਕੁਰਸੀ ਸੰਭਾਲਣਗੇ ਜਾਂ ਨਹੀਂ ਇਹ ਫੈਸਲਾ ਦੇਸ਼ ਦੀ ਜਨਤਾ ਦੇ ਹੱਥ ਹੈ। ਦੇਸ਼ ਦਾ ਹਰ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵਧ ਹੈ, ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗਾ। ਇਨ੍ਹਾਂ ਸਭ 'ਚ ਇਕ ਬਹੁਤ ਹੀ ਜ਼ਰੂਰੀ ਗੱਲ ਹੈ, ਚੋਣਾਂ 'ਤੇ ਹੋਣ ਵਾਲਾ ਖਰਚਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਮਹਿੰਗੀਆਂ ਹੋਣਗੀਆਂ, ਜੋ ਕਿ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਵੀ ਪਿੱਛੇ ਛੱਡ ਦੇਣਗੀਆਂ। ਚੋਣ ਖਰਚੇ 'ਤੇ ਲਗਾਮ ਲਾਈ ਜਾ ਸਕਦੀ ਹੈ ਜਾਂ ਨਹੀਂ ਪਰ ਇਕ ਸ਼ਖਸ ਜ਼ਰੂਰ ਜਾਗ ਗਿਆ ਹੈ। ਮੱਧ ਪ੍ਰਦੇਸ਼ ਦੇ ਆਜ਼ਾਦ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਚੋਣਾਂ 'ਤੇ ਹੋਣ ਵਾਲੇ ਖਰਚੇ 'ਤੇ ਲਗਾਮ ਲੱਗਣੀ ਚਾਹੀਦੀ ਹੈ। ਆਜ਼ਾਦ ਬੀਤੇ ਐਤਵਾਰ ਨੂੰ ਬੈਤੂਲ ਤੋਂ ਨਵੀਂ ਦਿੱਲੀ ਲਈ ਸਾਈਕਲ 'ਤੇ ਨਿਕਲੇ ਹਨ।

ਲੱਗਭਗ 980 ਕਿਲੋਮੀਟਰ ਦੀ ਇਸ ਯਾਤਰਾ ਦੀ ਖਾਸ ਗੱਲ ਇਹ ਹੈ ਕਿ ਆਜ਼ਾਦ ਚੰਦਰ ਸ਼ੇਖਰ ਇਸ ਨੂੰ ਸਾਈਕਲ ਰਾਹੀਂ ਪੂਰਾ ਕਰਨਗੇ। ਆਜ਼ਾਦ ਦਾ ਇਰਾਦਾ 28 ਮਾਰਚ ਨੂੰ ਦਿੱਲੀ ਪੁੱਜਣ ਦਾ ਹੈ ਅਤੇ 30 ਮਾਰਚ ਨੂੰ ਚੋਣ ਕਮਿਸ਼ਨਰ ਨੂੰ ਮਿਲਣ ਦਾ ਹੈ। ਜੇਕਰ ਚੋਣ ਕਮਿਸ਼ਨਰ ਖਰਚ ਘੱਟ ਕਰਨ ਦੀ ਉਨ੍ਹਾਂ ਦੀ ਮੰਗ ਨੂੰ ਨਹੀਂ ਸੁਣਦਾ ਹੈ ਤਾਂ ਆਜ਼ਾਦ ਨੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਦੇ ਅਸਲੀ ਚੌਕੀਦਾਰ ਚੋਣ ਕਮਿਸ਼ਨ ਦਾ ਇਨ੍ਹਾਂ ਮੁੱਦਿਆਂ 'ਤੇ ਧਿਆਨ ਖਿੱਚਣ ਲਈ ਮੈਂ 28फਮਾਰਚ ਤੋਂ ਭੁੱਖ ਹੜਤਾਲ 'ਤੇ ਬੈਠਾਂਗਾ। ਇਸ ਤੋਂ ਬਾਅਦ 30 ਮਾਰਚ ਨੂੰ ਦੁਪਹਿਰ 3 ਵਜੇ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੀ ਛੱਤ 'ਤੇ ਦੇਸ਼ ਭਗਤੀ ਦੀ ਖਾਤਰ ਖੁਦਕੁਸ਼ੀ ਕਰ ਲਵਾਂਗਾ। ਮੇਰੀ ਮੌਤ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੋਵੇਗਾ। ॅ

ਆਜ਼ਾਦ ਨੇ ਨਹਿਰੂ ਟੋਪੀ ਪਹਿਨੀ ਹੋਈ ਹੈ, ਜਿਸ 'ਤੇ 'ਖਰਚੀਲੀਆਂ ਚੋਣਾਂ', 'ਅਨਪੜ੍ਹਤਾ', 'ਬੇਰੋਜ਼ਗਾਰੀ' ਵਰਗੇ ਸ਼ਬਦ ਲਿਖੇ ਹੋਏ ਹਨ। ਉਨ੍ਹਾਂ ਦੇ ਗਲੇ 'ਚ ਇਕ ਗੱਤਾ ਲਟਕਿਆ ਹੋਇਆ ਹੈ, ਜਿਸ 'ਤੇ ਮੰਗਾਂ ਲਿਖੀਆਂ ਹੋਈਆਂ ਹਨ। ਉਨ੍ਹਾਂ ਦੀ ਸਾਈਕਲ ਦੇ ਹੈਂਡਲ ਵਿਚ ਇਕ ਕਾਲਾ ਝੰਡਾ ਵੀ ਲੱਗਾ ਹੈ। ਗੱਤੇ 'ਤੇ 'ਲੋਕਤੰਤਰ ਦਾ ਦੁਸ਼ਮਣ ਖਰਚੀਲੀਆਂ ਚੋਣਾਂ ਹਨ' ਲਿਖਿਆ ਹੈ। ਆਜ਼ਾਦ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਪਾਰਟੀਆਂ ਚੋਣ ਪ੍ਰਚਾਰ ਵਿਚ ਕਰੋੜਾਂ ਰੁਪਏ ਖਰਚ ਨਾ ਕਰਨ। ਇੱਥੇ ਦੱਸ ਦੇਈਏ ਕਿ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ ਵਿਚ ਹੀ ਬਹੁਤ ਸਾਰਾ ਧਨ ਖਰਚ ਕਰਦੀਆਂ ਹਨ।


Tanu

Content Editor

Related News