ਟੋਲ ਫੀਸ ਨਾ ਦੇਣ ''ਤੇ ਮਹਿਲਾ ਕਰਮਚਾਰੀ ''ਤੇ ਹਮਲਾ ਕਰਨ ਵਾਲਾ ਡਰਾਈਵਰ ਗ੍ਰਿਫਤਾਰ

Saturday, Jun 22, 2019 - 11:36 AM (IST)

ਟੋਲ ਫੀਸ ਨਾ ਦੇਣ ''ਤੇ ਮਹਿਲਾ ਕਰਮਚਾਰੀ ''ਤੇ ਹਮਲਾ ਕਰਨ ਵਾਲਾ ਡਰਾਈਵਰ ਗ੍ਰਿਫਤਾਰ

ਗੁਰੂਗ੍ਰਾਮ—ਹਰਿਆਣਾ ਦੇ ਗੁਰੂਗ੍ਰਾਮ 'ਚ ਖੇੜਕੀ ਦੌਲਾ ਟੋਲ ਪਲਾਜ਼ਾ 'ਤੇ ਮਹਿਲਾ ਟੋਲ ਕਰਮਚਾਰੀ 'ਤੇ ਹਮਲਾ ਕਰਨ ਵਾਲਾ ਦੋਸ਼ੀ ਡਰਾਈਵਰ ਨੂੰ ਅੱਜ ਭਾਵ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦੀ ਪਹਿਚਾਣ ਮਨਜੀਤ ਸਿੰਘ ਦੇ ਨਾਂ ਨਾਲ ਹੋਈ। ਪੁਲਸ ਮੁਤਾਬਕ ਮਨਜੀਤ ਸਿੰਘ ਦੇ ਖਿਲਾਫ ਹੱਤਿਆ ਸਮੇਤ ਕਈ ਮਾਮਲੇ ਦਰਜ ਹਨ। ਪੂਰੇ ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਨਜੀਤ ਸਿੰਘ ਟੋਲ ਪਲਾਜ਼ਾ 'ਤੇ ਲੜਾਈ ਕਰਦੇ ਸਮੇਂ ਖੁਦ ਨੂੰ ਇਲਾਕੇ ਦਾ ਡਾਨ ਦੱਸ ਰਿਹਾ ਸੀ, ਜਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਦੋਸ਼ੀ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਇੱਕ ਦੋਸਤ ਦੀ ਕਾਰ ਕੁਝ ਸਮੇਂ ਤੋਂ ਲੈ ਆਪਣੇ ਕੋਲ ਰੱਖੀ ਹੈ ਅਤੇ ਉਸ ਨੂੰ ਚਲਾ ਰਿਹਾ ਸੀ। 

PunjabKesari

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦੋਸ਼ੀ ਮਨਜੀਤ ਸਿੰਘ ਸਵੇਰੇ ਲਗਭਗ 9 ਵਜੇ ਖੇੜਕੀ ਦੌਲਾ ਟੋਲ ਪਲਾਜ਼ਾ 'ਤੇ ਪਹੁੰਚਿਆ ਤਾਂ ਮਹਿਲਾ ਕਰਮਚਾਰੀ ਨੇ 60 ਰੁਪਏ ਟੋਲ ਫੀਸ ਨਾ ਦੇਣ 'ਤੇ ਗੱਡੀ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਗੁੱਸੇ 'ਚ ਆਏ ਮਨਜੀਤ ਸਿੰਘ ਨੇ ਮਹਿਲਾ ਕਰਮਚਾਰੀ ਨੂੰ ਕਿਹਾ ਕਿ ਉਹ ਇਲਾਕੇ ਦਾ ਡਾਨ ਹੈ ਅਤੇ ਕਦੀ ਵੀ ਟੋਲ ਫੀਸ ਨਹੀਂ ਦਿੰਦਾ ਹੈ। ਇਸ 'ਤੇ ਜਦੋਂ ਮਹਿਲਾ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਮਹਿਲਾ ਦੇ ਮੂੰਹ 'ਤੇ ਕਈ ਵਾਰ ਕੀਤੇ। ਇਸ ਕਾਰਨ ਮਹਿਲਾ ਕਰਮਚਾਰੀ ਜ਼ਖਮੀ ਹੋ ਗਈ ਅਤੇ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਜਿਸ ਦੀ ਪੁਲਸ ਨੇ ਜਾਂਚ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।


author

Iqbalkaur

Content Editor

Related News