48 ਸਾਲਾ ਪਿਓ ਦਾ ਕਾਰਾ, ਆਪਣੀ ਹੀ ਨਾਬਾਲਿਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

Monday, Apr 17, 2023 - 08:36 AM (IST)

48 ਸਾਲਾ ਪਿਓ ਦਾ ਕਾਰਾ, ਆਪਣੀ ਹੀ ਨਾਬਾਲਿਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਅਦਾਲਤ ਨੇ 48 ਸਾਲਾ ਇਕ ਵਿਅਕਤੀ ਨੂੰ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਿਨਾਹ ਦੇ ਜੁਰਮ ’ਚ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਮਾਮਲੇ ’ਚ ਬੇਲੋੜੀ ਜਾਂ ਅਣ-ਉਚਿਤ ਹਮਦਰਦੀ ਵਿਖਾਉਣ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ 11 ਅਪ੍ਰੈਲ ਨੂੰ ਆਪਣੇ ਹੁਕਮ ’ਚ ਕਿਹਾ, ‘‘ਅਜਿਹੇ ਮਾਮਲੇ ਅੱਜ-ਕੱਲ੍ਹ ਵਧ ਰਹੇ ਹਨ ਅਤੇ ਇਸ ਨਾਲ ਨਜਿੱਠਣ ਲਈ ਸਜ਼ਾ ਦੇ ਇਕ ਰੋਕਥਾਮ ਸਿਧਾਂਤ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।’’

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤੀ ਫ਼ੌਜੀਆਂ ਦੀ ਸਾਢੇ 6 ਕਰੋੜ ਦੀ ਪੇਂਟਿੰਗ ਦੇ ਨਿਰਯਾਤ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ

ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਐਕਟ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰ ਰਹੇ ਕਲਿਆਣ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀ. ਆਰ. ਅਸ਼ਟੁਰਕਰ ਨੇ ਕਿਹਾ, ‘‘ਦੋਸ਼ੀ ਨੂੰ ਸਖ਼ਤ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਜਿਸ ਦਾ ਮਤਲੱਬ ਹੈ ਹੁਣ ਦੋਸ਼ੀ ਆਪਣਾ ਬਚਿਆ ਹੋਇਆ ਜੀਵਨ ਸਜ਼ਾ ’ਚ ਗੁਜ਼ਾਰੇਗਾ।’’ ਅਦਾਲਤ ਨੇ ਦੋਸ਼ੀ ’ਤੇ 20,000 ਰੁਪਏ ਦਾ ਜੁਰਮਾਨਾ ਵੀ ਲਾਇਆ।

ਇਹ ਵੀ ਪੜ੍ਹੋ: ਮੈਂ ਕਿਸੇ ਦੇ ਬਹਿਕਾਵੇ 'ਚ ਆ ਕੇ ਪਾਰਟੀ ਨਹੀਂ ਬਦਲੀ: ਮੋਹਿੰਦਰ ਭਗਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News